ਜਲੰਧਰ, 27 ਮਈ, ਦੇਸ਼ ਕਲਿੱਕ ਬਿਓਰੋ :
ਜਲੰਧਰ ਵਿੱਚ ਦਿਨ ਦਿਹਾੜੇ ਵਾਪਰੀ ਗੋਲੀਬਾਰੀ ਘਟਨਾ ਦੀ ਘਟਨਾ ਵਿੱਚ ਇਕ ਐਡਵੋਕੇਟ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਲੰਧਰ ਦੇ ਦਿਲਬਾਗ ਨਗਰ ‘ਚ ਹੋਈ ਗੋਲੀਬਾਰੀ ਵਿੱਚ ਵਕੀਲ ਪਰਵਿੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਗੁਆਂਢੀਆਂ ਨਾਲ ਝਗੜੇ ਦੌਰਾਨ ਗੋਲ਼ੀ ਚੱਲੀ ਹੈ। ਪਰਵਿੰਦਰ ਸਿੰਘ ਢੀਂਗਰਾ ਵਕੀਲ ਹੋਣ ਦੇ ਨਾਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਦੱਸੇ ਜਾ ਰਹੇ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।