ਨਵੀਂ ਦਿੱਲੀ, ਦੇਸ਼ ਕਲਿੱਕ ਬਿਓਰੋ :
ਜੂਨ ਮਹੀਨੇ ਵਿੱਚ ਬੈਂਕ ਵਿੱਚ 12 ਛੁੱਟੀਆਂ ਹੋਣਗੀਆਂ। ਇਨ੍ਹਾਂ ਛੁੱਟੀਆਂ ਵਿੱਚ ਹਫਤਾਵਰੀ ਹੋਣ ਵਾਲੀਆਂ ਛੁੱਟੀਆਂ ਸਮੇਤ ਬਕਰੀਦ ਅਤੇ ਖੇਤਰੀ ਤਿਉਂਹਾਰ ਵੀ ਸ਼ਾਮਲ ਹਨ। ਬੈਂਕਾਂ ਵਿੱਚ ਛੁੱਟੀਆਂ ਲਈ RBI ਅਤੇ ਸਰਕਾਰ ਰਾਸ਼ਟਰੀ, ਖੇਤਰੀ ਤਿਉਂਹਾਰਾਂ, ਧਾਰਮਿਕ ਆਯੋਜਨਾਂ ਦੇ ਆਧਾਰ ਉਤੇ ਛੁੱਟੀਆਂ ਜਾਰੀ ਕਰਤੀ ਹੈ।
ਜੂਨ ਮਹੀਨੇ ਵਿੱਚ ਹੋਣ ਵਾਲੀਆਂ ਛੁੱਟੀਆਂ
1 ਜੂਨ (ਐਤਵਾਰ) ਮਹੀਨੇ ਦੇ ਪਹਿਲੇ ਦਿਨ ਐਤਵਾਰ ਹੋਣ ਕਾਰਨ ਸਾਰੇ ਬੈਂਕ ਬੰਦ ਰਹਣਗੇ।
6 ਜੂਨ (ਸ਼ੁੱਕਰਵਾਰ) ਈਦ ਉਲ ਅਧਾ (ਬਕਰੀਦ); ਕੇਰਲ ਦੇ ਕੋਚੀ ਅਤੇ ਤਿਰੂਵਨੰਤਮਪੁਰਮ ਵਿੱਚ ਬੈਂਕ ਬੰਦ ਰਹਿਣਗੇ।
7 ਜੂਨ (ਸ਼ਨੀਵਾਰ) : ਬਕਰੀਦ ਦੀ ਛੁੱਟੀ ਕਾਰਨ ਸਾਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ।
8 ਜੂਨ (ਐਤਵਾਰ) : ਹਫਤਾਵਰੀ ਛੁੱਟੀ
11 ਜੂਨ (ਬੁੱਧਵਾਰ) : ਸੰਤ ਗੁਰੂ ਕਬੀਰ ਜਯੰਤੀ/ਸਾਗਾ ਦਾਵਾ : ਸਿਕਿਮ (ਗੰਗਟੋਕ) ਅਤੇ ਹਿਮਾਚਲ ਪ੍ਰਦੇਸ਼ (ਸ਼ਿਮਲਾ) ਵਿੱਚ ਬੈਂਕ ਬੰਦ ਰਹਿਣਗੇ।
14 ਜੂਨ (ਸ਼ਨੀਵਾਰ) : ਮਹੀਨੇ ਦਾ ਸ਼ਨੀਵਾਰ ਹੋਣ ਕਾਰਨ ਸਾਰੇ ਬੈਂਕ ਬੰਦ ਰਹਿਣਗੇ।
15 ਜੂਨ (ਐਤਵਾਰ) : ਹਫ਼ਤਾਵਰੀ ਛੁੱਟੀ
22 ਜੂਨ (ਐਤਵਾਰ) : ਹਫਤਾਵਰੀ ਛੁੱਟੀ
27 ਜੂਨ (ਸ਼ੁੱਕਰਵਾਰ) ਰਥਯਾਤਰਾ : ਓੜੀਸਾ (ਭੁਵਨੇਸ਼ਵਰ) ਅਤੇ ਮਣੀਪੁਰ ਇੰਫਾਲ) ਵਿੱਚ ਬੈਂਕ ਬੰਦ ਰਹਿਣਗੇ।
28 ਜੂਨ (ਸ਼ਨੀਵਾਰ) : ਮਹੀਨੇ ਦੇ ਚੌਥੇ ਸ਼ਨੀਵਾਰ ਦੀ ਬੈਂਕਾਂ ਵਿੱਚ ਛੁੱਟੀ ਹੋਣ ਕਾਰਨ ਬੰਦ ਰਹਿਣਗੇ।
29 ਜੂਨ (ਐਤਵਾਰ) : ਹਫਤਾਵਰੀ ਛੁੱਟੀ 30 ਜੂਨ (ਸੋਮਵਾਰ) ਰੇਮਨਾ ਨੀ : ਮਿਜੋਰਮ (ਆਈਜੋਲ) ਵਿੱਚ ਬੈਂਕ ਬੰਦ ਰਹਿਣਗੇ।