ਪੰਚਕੂਲਾ, 27 ਮਈ, ਦੇਸ਼ ਕਲਿੱਕ ਬਿਓਰੋ :
ਚੰਡੀਗੜ੍ਹ ਨਾਲ ਲੱਗਦੇ ਹਰਿਆਣਾ ਦੇ ਪੰਚਕੂਲਾਂ ਵਿਚੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਪਰਿਵਾਰ ਦੇ 7 ਮੈਂਬਰਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਉਤਰਖੰਡ ਦੇ ਰਹਿਣ ਵਾਲੇ ਪਰਿਵਾਰ ਵਿੱਚ ਪਤੀ ਪਤਨੀ, ਤਿੰਨ ਬੱਚੇ ਅਤੇ ਦੋ ਬਜ਼ੁਰਗਾਂ ਨੇ ਸ਼ੱਕੀ ਹਾਲਤ ਵਿੱਚ ਜ਼ਾਹਰ ਖਾ ਲਿਆ। ਸਾਰਿਆ ਨੂੰ ਸੈਕਟਰ 26 ਦੇ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਸਭ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉਚ ਅਧਿਕਾਰੀ ਮੌਕੇ ਉਤੇ ਪਹੁੰਚ ਗਈ।
ਮਿਲੀ ਜਾਣਕਾਰੀ ਅਨੁਸਾਰ ਸੈਕਟਰ 27 ਵਿੱਚ ਇਕ ਖਾਲੀ ਪਲਾਟ ਦੇ ਸਾਹਮਣੇ ਖੜ੍ਹੀ ਕਾਰ ਵਿਚ ਪ੍ਰਵੀਣ ਮਿੱਤਲ (42), ਉਸਦੀ ਪਤਨੀ, ਤਿੰਨ ਬੱਚੇ ਅਤੇ ਬਜ਼ੁਰਗ ਮਾਤਾ-ਪਿਤਾ ਸੋਮਵਾਰ ਰਾਤ 12 ਵਜੇ ਦੇ ਕਰੀਬ ਸ਼ੱਕੀ ਹਾਲਤ ਵਿੱਚ ਮਿਲੇ। ਰਾਹ ਉਤੇ ਜਾਣ ਵਾਲਿਆਂ ਨੇ ਇਸਦੀ ਖਬਰ ਪੁਲਿਸ ਨੂੰ ਦਿੱਤੀ। ਪੁਲਿਸ ਨੇ ਐਂਬੂਲੈਂਸ ਰਾਹੀਂ ਸਭ ਨੂੰ ਹਸਪਤਾਲ ਪਹੁੰਚਾਇਆ।