Morinda police ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ 

Punjab

ਮੋਰਿੰਡਾ 28 ਮਈ ਭਟੋਆ 

Morinda police ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ  ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸ਼ਵਿੰਦਰ ਸਿੰਘ ਐਸਐਚ ਓ Morinda police ਨੇ ਦੱਸਿਆ ਕਿ ਏਐਸਆਈ ਅਵਤਾਰ ਸਿੰਘ ਵੱਲੋਂ ਸਿਪਾਹੀ ਜਗਤਾਰ ਸਿੰਘ, ਸਿਪਾਹੀ ਅਮਨਦੀਪ ਸਿੰਘ ਅਤੇ ਸਿਪਾਹੀ ਜਗਮੀਤ ਸਿੰਘ ਦੀ ਪੁਲਿਸ ਪਾਰਟੀ ਸਮੇਤ ਮੋਰਿੰਡਾ ਕਰਾਲੀ ਸੜਕ ਤੇ ਸ਼ੱਕੀ ਵਿਅਕਤੀਆਂ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਗਸ਼ਤ ਕੀਤੀ ਜਾ ਰਹੀ ਸੀ ਅਤੇ ਜਦੋਂ ਇਹ ਪੁਲਿਸ ਪਾਰਟੀ ਪਿੰਡ ਰਣਜੀਤਪੁਰਾ ਨੇੜੇ ਪੁੱਜੀ ਤਾਂ ਮੁਖਬਰ ਖਾਸ ਵੱਲੋਂ ਏਐਸਆਈ ਅਵਤਾਰ ਸਿੰਘ ਸੂਚਨਾ ਦਿੱਤੀ ਗਈ ਕਿ ਅਜੇ ਕੁਮਾਰ ਉਰਫ ਬਾਣੀਆ ਪੁੱਤਰ ਨਰਿੰਦਰ ਕੁਮਾਰ ਅਤੇ ਸੁਸ਼ੀਲ ਕੁਮਾਰ ਉਰਫ ਸਾਹਿਲ ਪੁੱਤਰ ਰਜਿੰਦਰ ਕੁਮਾਰ 

ਵਾਸੀ ਕੂਚੀਗਰ ਮੁਹੱਲਾ ਵਾਰਡ ਨੰਬਰ 11 ਮੋਰਿੰਡਾ ਨੇ  ਇੱਕ ਕਾਲੇ ਰੰਗ ਦਾ ਬਿਨਾ ਨੰਬਰੀ ,ਹੀਰੋ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਹੋਇਆ ਹੈ ਅਤੇ   ਇਸ ਮੋਟਰਸਾਈਕਲ ਨੂੰ ਵੇਚਣ ਦੀ ਨੀਅਤ ਨਾਲ ਇਹ ਦੋਨੋਂ ਕਰਾਲੀ ਤੋਂ ਮੋਰਿੰਡਾ ਵੱਲ ਆ ਰਹੇ ਹਨ ,ਜਿਨਾਂ ਨੂੰ ਹੁਣ ਹੀ ਨਾਕਾਬੰਦੀ ਕਰਕੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਮੁਖਬਰ ਖਾਸ ਦੀ ਸੂਚਨਾ ਉਪਰੰਤ ਏਐਸਆਈ ਅਵਤਾਰ ਸਿੰਘ ਵੱਲੋਂ ਪਿੰਡ ਰਣਜੀਤਪੁਰਾ ਨੇੜੇ  ਪੁਲਿਸ ਪਾਰਟੀ ਸਮੇਤ ਅਜੇ ਕੁਮਾਰ ਉਰਫ ਬਾਣੀਆਂ ਅਤੇ ਸੁਸ਼ੀਲ ਕੁਮਾਰ ਉਰਫ ਸਾਹਿਲ ਨੂੰ ਨਾਕਾਬੰਦੀ ਦੌਰਾਨ ਰੋਕ ਕੇ ਚੋਰੀ ਕੀਤੇ ਗਏ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ  ਹੈ ।ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਕੁਮਾਰ ਉਰਫ ਬਾਣੀਆ ਅਤੇ ਸੁਸ਼ੀਲ ਕੁਮਾਰ ਉਰਫ ਸਾਹਿਲ ਵਾਸੀ ਕੂਚੀਗਰ ਮੁਹੱਲਾ ਵਾਰਡ ਨੰਬਰ 11 ਮੋਰਿੰਡਾ, ਖਿਲਾਫ ਬੀਐਨਐਸ ਦੀਆ ਧਾਰਾਂਵਾ 303 (2) ਅਤੇ 317 (2) ਅਧੀਨ ਮੁਕੱਦਮਾ ਨੰਬਰ 33 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।