ਨਵੀਂ ਦਿੱਲੀ, 30 ਮਈ, ਦੇਸ਼ ਕਲਿੱਕ ਬਿਓਰੋ :
ਔਰਤਾਂ ਦੇ ਮੇਕਅੱਪ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਮਜ਼ਾਕ ਬਣਦੇ ਰਹਿੰਦੇ ਹਨ। ਪਰ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਸ਼ੀਨ ਨੇ ਔਰਤ ਦੀ ਪਹਿਚਾਣ ਨਾ ਕੀਤੀ ਤਾਂ ਉਸਨੂੰ ਮੇਕਅੱਪ ਉਤਰਨਾ ਪਿਆ। ਸ਼ੰਘਾਈ ਏਅਰਪੋਰਟ ਉਤੇ ਇਕ ਔਰਤ ਦੀ ਪਹਿਚਾਣ ਨਾ ਹੋਣ ਕਾਰਨ ਮੇਕਅੱਪ ਉਤਾਰਨਾ ਪਿਆ। ਅੰਤਰਰਾਸ਼ਟਰੀ ਹਵਾਈ ਯਾਤਰਾ ਕਰਨ ਲਈ ਏਅਰਪੋਰਟ ਉਤੇ ਪਾਸਪੋਰਟ ਲੈ ਜਾਣਾ ਜ਼ਰੂਰੀ ਹੁੰਦਾ ਹੈ। ਇੱਥੇ ਲਗੀ ਮਸ਼ੀਨਾਂ ਰਾਹੀਂ ਪਹਿਚਾਣ ਹੁੰਦੀਹੈ। ਏਅਰਪੋਰਟ ਅਧਿਕਾਰੀ ਜਾਂਚ ਵੀ ਕਰਦੇ ਹਨ। ਚੀਨ ਦੇ ਸ਼ੰਘਾਈ ਏਅਰਪੋਰਟ ਉਤੇ ਹਵਾਈ ਯਾਤਰਾ ਕਰਨ ਲਈ ਆਈ ਇਕ ਔਰਤ ਦਾ ਚੇਹਰਾ ਉਸਦੇ ਪਾਸਪੋਰਟ ਉਤੇ ਲੱਗੀ ਫੋਟੋ ਨਾਲ ਨਹੀਂ ਮਿਲ ਰਹੀ ਸੀ, ਇਸ ਤੋਂ ਬਾਅਦ ਏਅਰਪੋਰਟ ਅਧਿਕਾਰੀਆਂ ਨੇ ਉਸ ਨੂੰ ਮੇਕਅੱਪ ਧਾਉਣ ਲਈ ਕਿਹਾ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋਇਆ ਹੈ। ਵੀਡੀਓ ਵਿੱਚ ਔਰਤ ਸਕੈਨਰ ਵਿੱਚ ਆਪਣਾ ਚੇਹਰਾ ਨਾ ਮਿਲਣ ਉਤੇ ਪ੍ਰੇਸ਼ਾਨ ਨਜ਼ਰ ਆਉਂਦੀ ਹੈ। ਜਦੋਂ ਅਧਿਕਾਰੀ ਨਹੀਂ ਮੰਨਦੇ ਤਾਂ ਉਹ ਪੇਪਰ ਨਾਲ ਚੇਹਰਾ ਸਾਫ ਕਰਨ ਲੱਗਦੀ ਹੈ। ਵੀਡੀਓ ਵਿੱਚ ਕਰਮਚਾਰੀ ਸਖਤੀ ਨਾਲ ਕਹਿੰਦਾ ਹੈ ਕਿ ਜਦੋਂ ਤੱਕ ਆਪਣੇ ਪਾਸਪੋਰਟ ਫੋਟੋ ਦੀ ਤਰ੍ਹਾਂ ਨਹੀਂ ਦਿਖਣ ਲੱਗਦੇ ਉਦੋਂ ਤੱਕ ਸਾਫ ਕਰੋ।