ਸਿੱਧੂ ਮੂਸੇਵਾਲੇ ਦੀ ਤੀਜੀ ਬਰਸੀ ਮੌਕੇ ਸ੍ਰੀ ਚਮਕੌਰ ਸਾਹਿਬ `ਚ ਕਢਿਆ ਮੋਮਬੱਤੀ ਮਾਰਚ

Top Trending News

 ਸ੍ਰੀ ਚਮਕੌਰ ਸਾਹਿਬ / ਮੋਰਿੰਡਾ 30 ਮਈ ਭਟੋਆ 

ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਤੀਜੀ ਬਰਸੀ ਮੌਕੇ  ਇਲਾਕੇ ਦੇ ਨੌਜਵਾਨਾਂ ਵੱਲੋਂ ਨੌਜਵਾਨ ਆਗੂ ਵਰਿੰਦਰ ਸਿੰਘ ਬਾਜਵਾ ਧੋਲਰਾਂ ਦੀ ਅਗਵਾਈ ਹੇਠ  ਦੇਰ ਸ਼ਾਮ ਸਥਾਨਕ ਘੋੜੇ ਵਾਲੇ ਚੌਂਕ ਵਿਚ  ਮੋਮਬੱਤੀ ਮਾਰਚ ਕਢਿਆ ਗਿਆ। ਇਹ ਮਾਰਚ ਸ਼ਹਿਰ ਅੰਦਰ ਸਮੂਹ ਬਜਾਰਾਂ ,ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਮੁੜ ਘੋੜੇ ਵਾਲੇ ਚੌਂਕ ਵਿਚ ਸਮਾਪਤ ਹੋਇਆ।ਇਸ ਮੌਕੇ ਬੋਲਦਿਆਂ ਨੌਜਵਾਨ ਆਗੂ ਵਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਦੇ  ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪਰਿਵਾਰ ਇਨਸਾਫ ਲਈ ਥਾਂ ਥਾਂ ਭਟਕ ਰਿਹਾ ਹੈ ਪਰ ਉਨ੍ਹਾਂ ਨੂੰ ਇਨਸਾਫ ਨਹੀ ਮਿਲਿਆ।ਇਸ ਦੌਰਾਨ ਸਮੂਹ ਨੌਜਵਾਨਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਕਿ ਸਿੱਧੂ ਮੂਸੇਵਾਲੇ ਦੇ ਅਸਲ ਕਾਤਲਾਂ ਨੂੰ ਜਲਦ ਕਾਬੂ ਕਰਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ । ਇਸ ਮੌਕੇ ਨਗਰ ਕੌਸ਼ਲ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ, ਸੰਤ ਸਿੰਘ ਦਿਓਲ ਸਾਬਕਾ ਸਰਪੰਚ ਕਤਲੌਰ,ਹਰਜੀਤ ਸਿੰਘ ਫੌਜੀ ਸੈਦਪੁਰ,ਹਰਚੰਦ ਸਿੰਘ ਹਾਫਿਜਾਬਾਦ,ਚੂਹੜ ਸਿੰਘ ਹਾਫਿਜਾਬਾਦ,ਗੁਰਮੁੱਖ ਸਿੰਘ ਜੋਗਾ ਸਾਬਕਾ ਸਰਪੰਚ ਹਾਫਿਜਾਬਾਦ,ਮਾ: ਇਕਬਾਲ ਸਿੰਘ,ਮਨਦੀਪ ਸਿੰਘ ਭੈਰੋਮਾਜਰਾ,ਈਸ਼ਾਨ ਸਿੰਘ ਕਤਲੌਰ,ਰਾਹੂਲ ਸ੍ਰੀ ਚਮਕੌਰ ਸਾਹਿਬ,ਪ੍ਰਿਤਪਾਲ ਸਿੰਘ ਡਹਿਰ,ਰੌਬਿਨ ਢਿੱਲੋਂ,ਗੁਰਦੀਪ ਸਿੰਘ ਬਾਜਵਾ,ਜੋਬਨ ਬਾਜਵਾ ਸਮੇਤ ਕਈ ਨੌਜਵਾਨ ਹਾਜਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।