ਦੀਵਾਲੀ ਮੌਕੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਪਹਿਲੀ ਵਾਰ ਦਿਖਾਇਆ ਪੁੱਤਰ ਵਿਹਾਨ ਦਾ ਚਿਹਰਾ

Top Trending News ਮਨੋਰੰਜਨ
  • ਦੀਵਾਲੀ ਮੌਕੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਪਹਿਲੀ ਵਾਰ ਦਿਖਾਇਆ ਪੁੱਤਰ ਵਿਹਾਨ ਦਾ ਚਿਹਰਾ

ਮੁੰਬਈ, 8 ਨਵੰਬਰ (ਦੇਸ਼ ਕਲਿੱਕ ਬਿਊਰੋ): ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਖ਼ਾਸ ਮੌਕੇ ‘ਤੇ ਆਪਣੇ ਪੁੱਤਰ ਵਿਹਾਨ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਜੋੜੇ ਨੇ ਪਹਿਲੀ ਵਾਰ ਆਪਣੇ ਬੇਟੇ ਦਾ ਚਿਹਰਾ ਪ੍ਰਸ਼ੰਸਕਾਂ ਨੂੰ ਦਿਖਾਇਆ ਹੈ। ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਦੀ ਕਾਫ਼ੀ ਚਰਚਾ ਹੋ ਰਹੀ ਹੈ।

ਜੋੜੇ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ”ਸਾਡੀ ਹੁਣ ਤੱਕ ਦੀ ਸਭ ਤੋਂ ਰੌਸ਼ਨ ਦੀਵਾਲੀ। ਸਾਰਿਆਂ ਨੂੰ ਪਿਆਰ, ਰੌਸ਼ਨੀ ਅਤੇ ਖੁਸ਼ੀਆਂ ਭਰੀਆਂ ਸ਼ੁਭਕਾਮਨਾਵਾਂ। – ਵਿੱਕੀ, ਕੈਟਰੀਨਾ ਅਤੇ ਵਿਹਾਨ।” ਪੋਤੇ ਦੀ ਤਸਵੀਰ ਦੇਖ ਕੇ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਵੀ ਭਾਵੁਕ ਹੋ ਗਏ। ਉਨ੍ਹਾਂ ਨੇ ਕੁਮੈਂਟ ਕਰਦਿਆਂ ਲਿਖਿਆ ਕਿ ਉਨ੍ਹਾਂ ਦਾ ਪੋਤਾ ਉਨ੍ਹਾਂ ਦੀ ਜਾਨ ਹੈ। ਵਿਹਾਨ ਦੇ ਆਉਣ ਨਾਲ ਪਰਿਵਾਰ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਗਈ ਹੈ। ਉਨ੍ਹਾਂ ਨੇ ਇਸ ਸਭ ਲਈ ਪ੍ਰਮਾਤਮਾ ਦਾ ਧੰਨਵਾਦ ਵੀ ਕੀਤਾ।

ਜ਼ਿਕਰਯੋਗ ਹੈ ਕਿ ਕੈਟਰੀਨਾ ਇਸ ਤੋਂ ਪਹਿਲਾਂ ਵੀ ਪੁੱਤਰ ਨਾਲ ਕਈ ਤਸਵੀਰਾਂ ਸਾਂਝੀਆਂ ਕਰ ਚੁੱਕੀ ਹੈ, ਪਰ ਹਰ ਵਾਰ ਉਹ ਉਸ ਦਾ ਚਿਹਰਾ ਲੁਕਾ ਕੇ ਰੱਖਦੀ ਸੀ। ਕੈਟਰੀਨਾ ਅਤੇ ਵਿੱਕੀ ਪਿਛਲੇ ਸਾਲ ਨਵੰਬਰ ਵਿੱਚ ਪੁੱਤਰ ਦੇ ਮਾਤਾ-ਪਿਤਾ ਬਣੇ ਸਨ। ਦੋਵਾਂ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ 7 ਜਨਵਰੀ 2026 ਨੂੰ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਂ ਵਿਹਾਨ ਦਾ ਖੁਲਾਸਾ ਕੀਤਾ ਸੀ।

ਕਈ ਬਾਲੀਵੁੱਡ ਸਿਤਾਰਿਆਂ ਨੇ ਦਿੱਤਾ ਪਿਆਰ
ਵਿਹਾਨ ਦੀ ਪਹਿਲੀ ਝਲਕ ਸਾਹਮਣੇ ਆਉਣ ਤੋਂ ਬਾਅਦ ਕਈ ਫ਼ਿਲਮੀ ਸਿਤਾਰਿਆਂ ਨੇ ਵੀ ਪਿਆਰ ਭਰੇ ਸੁਨੇਹੇ ਸਾਂਝੇ ਕੀਤੇ। ਕਰੀਨਾ ਕਪੂਰ ਨੇ ਉਸ ਨੂੰ ‘ਪੁਡਿੰਗ ਬਾਬਾ’ ਕਿਹਾ, ਜਦਕਿ ਮਲਾਇਕਾ ਅਰੋੜਾ, ਅਥੀਆ ਸ਼ੈੱਟੀ, ਵਾਣੀ ਕਪੂਰ ਅਤੇ ਨਮ੍ਰਿਤ ਕੌਰ ਸਮੇਤ ਕਈ ਕਲਾਕਾਰਾਂ ਨੇ ਤਸਵੀਰ ‘ਤੇ ਪਿਆਰ ਜਤਾਇਆ।