ਨਸ਼ਾ ਮੁਕਤੀ ਯਾਤਰਾ ਤਹਿਤ ਹਲਕਾ ਫ਼ਰੀਦਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਸਭਾਵਾਂ ਦਾ ਕੀਤਾ ਗਿਆ ਆਯੋਜਨ

Published on: May 30, 2025 5:54 pm

Punjab

ਫ਼ਰੀਦਕੋਟ 30 ਮਈ, ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਜੰਗੀ ਪੱਧਰ ਤੇ ਕਾਰਵਾਈ ਉਲੀਕੀ ਗਈ ਹੈ ਅਤੇ ਨਸ਼ਾ ਮੁਕਤੀ ਯਾਤਰਾ ਤਹਿਤ ਪੇਂਡੂ ਸੁਰੱਖਿਆ ਕਮੇਟੀਆਂ , ਪੰਚਾਇਤਾਂ ਤੇ ਪਿੰਡਾਂ ਦੇ ਵਸਨੀਕਾਂ ਦਾ ਪੂਰਨ ਸਹਿਯੋਗ ਲਿਆ ਜਾ ਰਿਹਾ ਹੈ । ਇਹ ਪ੍ਰਗਟਾਵਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਹਲਕਾ ਫ਼ਰੀਦਕੋਟ ਦੇ ਪਿੰਡ ਰਾਜੋਵਾਲਾ,ਗੋਲੇਵਾਲਾ,ਘਣੀਆ ਪੱਤੀ ਗੋਲੇਵਾਲਾ,ਮਲੂਕਾ ਪੱਤੀ ਗੋਲੇਵਾਲਾ,ਕੋਠੇ ਮਲੂਕਾ ਪੱਤੀ ਗੋਲੇਵਾਲਾ ਵਿਖੇ ਵੱਖ-ਵੱਖ ਜਾਗਰੂਕਤਾ ਸਭਾਵਾ ਦੌਰਾਨ ਕੀਤਾ ।

ਵਿਧਾਇਕ ਸ.ਸੇਖੋਂ ਨੇ ਕਿਹਾ ਕਿ ਨਸ਼ਾ ਕੇਵਲ ਨਸ਼ਾ ਕਰਨ ਵਾਲੇ ਵਿਅਕਤੀ ਦਾ ਨੁਕਸਾਨ ਨਹੀਂ ਕਰਦਾ, ਸਗੋਂ ਇਸ ਦੇ ਨੁਕਸਾਨ ਦੀ ਮਾਰ ਪੂਰੇ ਪਰਿਵਾਰ ਨੂੰ ਝੱਲਣੀ ਪੈਂਦੀ ਹੈ, ਜਿਸ ਦਾ ਸਿੱਧਾ ਅਸਰ ਸਮਾਜ ਉੱਪਰ ਵੀ ਪੈਂਦਾ ਹੈ। ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਲਈ ਪੰਜਾਬ ਸਰਕਾਰ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ।

ਉਹਨਾਂ ਕਿਹਾ ਕਿ ਇਨ੍ਹਾਂ ਜਾਗਰੂਕਤਾ ਸਭਾਵਾਂ ਵਿੱਚ ਪਹੁੰਚਣ ਵਾਲੇ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਇਥੋਂ ਮਿਲਣ ਵਾਲੇ ਸੁਨੇਹੇ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਮਿੱਤਰਾਂ, ਗੁਆਂਢੀਆਂ ਅਤੇ ਹੋਰ ਪਤਵੰਤਿਆਂ ਨਾਲ ਨਿਰੰਤਰ ਸਾਂਝੇ ਕਰਦੇ ਰਹਿਣ ਕਿਉਂਕਿ ਲੋਕ ਲਹਿਰ ਬਣਨ ਨਾਲ ਹੀ ਅਜਿਹੀਆਂ ਸਮਾਜਿਕ ਬੁਰਾਈਆਂ ਦਾ ਖਾਤਮਾ ਸੰਭਵ ਹੁੰਦਾ ਹੈ।

ਇਸ ਮੌਕੇ ਸ.ਗਗਨਦੀਪ ਸਿੰਘ ਚੇਅਰਮੈਨ ਇੰਪਰੂਵਮੈਂਟ ਟਰਸਟ ਫ਼ਰੀਦਕੋਟ, ਸ.ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ,ਸ.ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ,ਉੱਤਮ ਸਿੰਘ ਡੋਡ ਹਲਕਾ  ਕੋਆਡੀਨੇਟਰ, ਪ੍ਰੋ ਗੁਰਸੇਵਕ ਸਿੰਘ ਵਾਈਸ ਕੁਆਰਡੀਨੈਂਟਰ, ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ੍ਹ ,ਨੱਥਾ ਸਿੰਘ ਭੁੱਲਰ ਬੀ.ਡੀ.ਓ ,ਐਮ ਓ ਡਾਕਟਰ  ਪੁਸ਼ਪਿੰਦਰ ਕੌਰ,  ਰਾਜੇਸ਼ ਕੁਮਾਰ ਐਸ ਐਚ ਓ, ਸਰਪੰਚ ਸੁਖਮੰਦਰ ਕੌਰ, ਸੁਪਰਡੰਟ ਗੁਰਦੀਪ ਕੌਰ, ਨੋਡਲ ਅਫ਼ਸਰ ਸੁਖਦੀਪ ਸਿੰਘ, ਸੁਪਰਡੈਂਟ ਮਨਪ੍ਰੀਤ ਸਿੰਘ,ਪੰਚਾਇਤ ਸੈਕਟਰੀ ਦੀਪਿਕਾ ਬਾਂਸਲ, ਰਵਦੀਪ ਬਰਾੜ,  ਬਾਬਾ ਜਸਪਾਲ ਸਿੰਘ, ਹਲਕਾ ਇੰਚਾਰਜ, ਫਲੈਗ ਚਾਵਲਾ ਬੀ ਈ ਈ, ਕੌਂਸਲਰ ਰੀਚਾ ਧਵਨ, ਐਸ ਆਈ ਬਲਵਿੰਦਰ ਸਿੰਘ, ਕੌਂਸਲਰ ਲਵਲੀ ਸਿੰਘ, ਰਜਿੰਦਰ ਸਿੰਘ, ਸਰਬਜੀਤ ਕੌਰ,ਬੋਹੜ ਸਿੰਘ , ਬਲਵਿੰਦਰ ਸਿੰਘ, ਹਰਜੀਤ ਸਿੰਘ ਬਰਾੜ, ਰਜਿੰਦਰ ਕੌਰ ਐਮ.ਪੀ.ਐਚ.ਡਬਲਿਉ, ਇੰਦਰਜੀਤ ਕੌਰ ਸੀ.ਐਚ.ਓ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।