ਸ਼ਹੀਦ ਭਗਤ ਸਿੰਘ ਜ਼ਿਲੇ ਦੇ 52 ‘ਚੋਂ 33 ਸਰਕਾਰੀ ਸਕੂਲ ਪ੍ਰਿੰਸੀਪਲ ਤੋਂ ਸੱਖਣੇ: ਲੈਕਚਰਾਰ ਯੂਨੀਅਨ

Published on: June 2, 2025 1:22 pm

Punjab

ਐਸ.ਐਸ.ਨਗਰ ਜ਼ਿਲੇ ਦੇ 47 ‘ਚੋਂ 5 ਸਕੂਲ ਬਿਨਾਂ ਪ੍ਰਿੰਸੀਪਲ ਤੋਂ

ਮੋਹਾਲੀ: 2 ਜੂਨ, ਜਸਵੀਰ ਗੋਸਲ
ਪੰਜਾਬ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਲਿਆਉਣ ਲਈ ਸਰਕਾਰੀ ਸਕੂਲ ਵਿੱਚ ਉਦਘਾਟਨ ਕਰਕੇ ਨਵੇਂ ਉਸਾਰੇ ਕਮਰਿਆਂ, ਲੋੜੀਂਦੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੰਤੂ ਇਨਫਰਾਸਟਰਕਚਰ ਦੇ ਨਾਲ ਨਾਲ ਸਕੂਲਾਂ ਵਿੱਚ ਪ੍ਰਿੰਸੀਪਲ ਅਤੇ ਪੜਾਉਣ ਲਈ ਅਧਿਆਪਕ ਹੋਣੇ ਜਰੂਰੀ ਹਨ ਇਹ ਵਿਚਾਰ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ,ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲੇ ਦੇ ਪ੍ਰਧਾਨ ਬਲਦੀਸ਼ ਕੁਮਾਰ, ਸੂਬਾ ਪ੍ਰੈੱਸ ਸਕੱਤਰ ਅਤੇ ਮੋਹਾਲੀ ਦੇ ਪ੍ਰਧਾਨ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆ ਕਹੇ ਕਿ ਮੋਹਾਲੀ ਦੇ ਸਿੱਖਿਆ ਬਲਾਕ ਡੇਰਾ ਬੱਸੀ ਵਿੱਚ 13 ਸਕੂਲਾਂ ਵਿੱਚੋਂ ਸਰਕਾਰੀ ਸੀਨੀਅਰ ਸੈੰਕੰਡਰੀ ਸਕੂਲ ਰਾਮਗੜ੍ਹ ਭੁੱਡਾ,ਸਸਸਸ ਸਮਗੌਲੀ,ਅਤੇ ਸਸਸਸ ਲਾਲੜੂ ਪਿੰਡ ਗਰਲਜ਼ ਪ੍ਰਿੰਸੀਪਲ ਤੋਂ ਸੱਖਣੇ ਹਨ। ਕੁਰਾਲੀ ਸਿਖਿਆ ਬਲਾਕ ਦੇ ਸਸਸਸ ਖਿਜ਼ਰਾਬਾਦ, ਸਸਸਸ ਸਿੰਘਪੁਰਾ ਪ੍ਰਿੰਸੀਪਲ ਤੋਂ ਸੱਖਣੇ ਹਨ।
ਸ਼ਹੀਦ ਭਗਤ ਸਿੰਘ ਨਗਰ ਦੇ ਸਿੱਖਿਆ ਬਲਾਕ ਔੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਲੋਰ ਕਲਾਂ ,ਮੂਸਾਪੁਰ ਅਤੇ ਬਜੀਦਪੁਰ ਵਿਖੇ ਨਾ ਕੋਈ ਪ੍ਰਿੰਸੀਪਲ ਅਤੇ ਨਾ ਕੋਈ ਲੈਕਚਰਾਰ ਤੈਨਾਤ ਹੈ।ਸਸਸਸ ਰਾਹੋਂ ਲੜਕੇ,ਭਰਤਾ ਕਲਾਂ ਪ੍ਰਿੰਸੀਪਲ ਨਹੀਂ ਹਨ।ਸਿੱਖਿਆ ਬਲਾਕ ਬਲਾਚੌਰ ਦੇ ਸਸਸਸ ਰੈਲ ਮਾਜਰਾ,ਬੋਪੀਆ ,ਸਸਸਸ ਬਾਗੋਵਾਲ, ਸਸਸਸ ਉਸਮਾਨ ਪੁਰ ਸਸਸਸ ਭੱਦੀ ਪ੍ਰਿੰਸੀਪਲ ਤੈਨਾਤ ਨਹੀਂ ਹਨ।
ਸਿੱਖਿਆ ਬਲਾਕ ਬੰਗਾ ਦੇ ਸਸਸਸ ਗੋਬਿੰਦਪੁਰ, ਸਸਸਸ ਘੁਮਾਣ,ਸਸਸਸ ਮੰਢਾਲੀ,ਸਸਸਸ ਫਰਾਲਾ,ਸਸਸਸ ਸੌਦ,ਸਸਸਸ ਸੰਧਵਾਂ,ਸਸਸਸ ਬੰਗਾ ਗਰਲਜ਼ ਅਤੇ ਐਸ ੳ ਈ ਬੰਗਾ ਪ੍ਰਿੰਸੀਪਲ ਤੈਨਾਤ ਨਹੀਂ ਹਨ।
ਸਿੱਖਿਆ ਬਲਾਕ ਮੁਕੰਦ ਪੁਰ ਦੇ ਸਸਸਸ ਹਰੀਆਂ ਗਰਲਜ਼, ਸਸਸਸ ਮੁਕੰਦ ਪੁਰ,ਸਸਸਸ ਰਤਇੰਦਾ ਪ੍ਰਿੰਸੀਪਲ ਤੈਨਾਤ ਨਹੀਂ ਹਨ।ਨਵਾਂਸ਼ਹਿਰ ਸਿੱਖਿਆ ਬਲਾਕ ਦੇ ਸਸਸਸ ਕਹੀਰਾ, ਸਸਸਸ ਕਾਹਮਾ,ਮਹਿਲ ਗਹਿਲਾਂ,ਸਸਸਸ ਨੋਰਾ ਗਰਲਜ਼, ਸਸਸਸ ਸੂਰਜ ਪੁਰ, ਸਸਸਸ ਕਰਿਆਮ, ਸਸਸਸ ਪੱਲੀ ਝੀਕੀ ਪ੍ਰਿੰਸੀਪਲ ਤੈਨਾਤ ਨਹੀਂ ਹਨ।ਸਿੱਖਿਆ ਬਲਾਕ ਸਰੋਆ ਦੇ ਸਸਸਸ ਬੱਕਾਪੁਰ, ਸਸਸਸ ਬਛੋਰੀ, ਸਸਸਸ ਮੱਲੇਵਾਲ, ਸਸਸਸ ਸਰੋਆ ,ਸਸਸਸ ਸਹਿਬਾ ਪ੍ਰਿੰਸੀਪਲ ਤੈਨਾਤ ਨਹੀਂ ਹਨ।ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਮੰਗ ਕਰਦਿਆ ਅਪੀਲ ਕਰਦੀ ਹੈ ਕਿ ਵਿਦਿਆਰਥੀਆਂ ਦੇ ਅਨੁਸਾਸ਼ਨ ਅਤੇ ਸਿੱਖਿਆ ਸੁਧਾਰ ਲਈ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਲੈਕਚਰਾਰਜ਼ ਪਦਉੱਨਤ ਕਰਕੇ ਬਤੌਰ ਪ੍ਰਿੰਸੀਪਲ ਤੈਨਾਤੀ ,ਕੀਤੀ ਜਾਵੇ ਤਾਂ ਜੋ ਅਸਲੀ ਸਿੱਖਿਆ ਕ੍ਰਾਂਤੀ ਲਿਆਉਣ ਵਿੱਚ ਸਹਾਈ ਹੋ ਸਕਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।