ਜੇਲ੍ਹ ‘ਚ ਬੰਦ ਨਸ਼ਾ ਤਸਕਰ ਦਾ ਘਰ ਢਾਹਿਆ

ਪੰਜਾਬ

ਜਗਰਾਓਂ, 5 ਜੂਨ, ਦੇਸ਼ ਕਲਿਕ ਬਿਊਰੋ :
ਅੱਜ ਜਗਰਾਉਂ ਵਿੱਚ ਇੱਕ ਨਸ਼ਾ ਤਸਕਰ ਦਾ ਘਰ ਢਾਹ ਦਿੱਤਾ ਗਿਆ। ਨਗਰ ਕੌਂਸਲ ਨੇ ਮੁਹੱਲਾ ਗਾਂਧੀ ਨਗਰ ਵਿੱਚ ਤਸਕਰ ਬੂਟਾ ਸਿੰਘ ਦੇ ਘਰ ਨੂੰ ਗੈਰ-ਕਾਨੂੰਨੀ ਉਸਾਰੀ ਦੱਸਦਿਆਂ ਢਾਹ ਦਿੱਤਾ। ਇਹ ਕਾਰਵਾਈ ਅੱਜ 5 ਜੂਨ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਕੀਤੀ ਗਈ ਸੀ। ਕੌਂਸਲ ਨੇ 2 ਜੂਨ ਨੂੰ ਘਰ ਦੇ ਬਾਹਰ ਇੱਕ ਨੋਟਿਸ ਚਿਪਕਾ ਦਿੱਤਾ ਸੀ। 5 ਜੂਨ ਤੋਂ ਪਹਿਲਾਂ ਘਰ ਦੇ ਕਾਗਜ਼ਾਤ ਅਤੇ ਨਕਸ਼ਾ ਪਾਸ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਸੀ।
ਸਮਾਂ ਸੀਮਾ ਦੇ ਅੰਦਰ ਦਸਤਾਵੇਜ਼ ਨਾ ਮਿਲਣ ‘ਤੇ ਕੌਂਸਲ ਨੇ ਕਾਰਵਾਈ ਕੀਤੀ। ਐਸਐਸਪੀ ਡਾ. ਅੰਕੁਰ ਗੁਪਤਾ ਅਨੁਸਾਰ, ਡੀਸੀ ਵੱਲੋਂ ਨਾਜਾਇਜ਼ ਕਬਜ਼ਿਆਂ ਬਾਰੇ ਇੱਕ ਪੱਤਰ ਦਿੱਤਾ ਗਿਆ ਸੀ। ਨਗਰ ਕੌਂਸਲ ਦੇ ਈਓ ਨੇ ਨਾਜਾਇਜ਼ ਕਬਜ਼ਿਆਂ ਦੀ ਰਿਪੋਰਟ ਦਿੱਤੀ ਸੀ। ਬੂਟਾ ਸਿੰਘ ਵਿਰੁੱਧ ਨਸ਼ਾ ਤਸਕਰੀ ਦੇ 6 ਮਾਮਲੇ ਦਰਜ ਹਨ। 8 ਅਪ੍ਰੈਲ ਨੂੰ ਉਸਨੂੰ ਬੱਸ ਸਟੈਂਡ ਤੋਂ 110 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।