ਪੰਜਾਬ ’ਚ IAS ਸਮੇਤ ਤਿੰਨ ਖਿਲਾਫ ਮਾਮਲਾ ਦਰਜ, ਗੰਨਮੈਨ ਗ੍ਰਿਫਤਾਰ

ਪੰਜਾਬ

ਜਲੰਧਰ, 22 ਜੂਨ, ਦੇਸ਼ ਕਲਿੱਕ ਬਿਓਰੋ :

ਬੀਤੇ ਦਿਨੀਂ ਖਾਲੀ ਪਲਾਟ ਵਿੱਚ ਮਿੱਟੀ ਪਾਉਣ ਤੋਂ ਬਾਅਦ ਹੋਏ ਝਗੜੇ ਵਿੱਚ ਇਕ ਆਈਏਐਸ ਅਧਿਕਾਰੀ, ਉਸਦੇ ਪਤੀ ਅਤੇ ਇਕ ਗੰਨਮੈਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਲੰਧਰ ਪੁਲਿਸ ਨੇ ਗੋਲੀਬਾਰੀ ਮਾਮਲੇ ਵਿਚ ਆਈਏਐਸ ਅਧਿਕਾਰੀ ਬਬੀਤਾ ਕਲੇਰ, ਉਸ ਦੇ ਪਤੀ ਅਤੇ ਨੇਤਾ ਸਟੀਫਨ ਕਲੇਰ ਅਤੇ ਉਸ ਦੇ ਗੰਨਮੈਨ ਸੁਖਕਰਨ ਸਿੰਘ ਵਿਰੁਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਗੰਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿਮਸ ਹਸਪਤਾਲ ਦੇ ਸਾਹਮਣੇ ਖਾਲੀ ਪਲਾਟ ਵਿਚ ਮਿੱਟੀ ਪਾਉਣ ਤੋਂ ਬਾਅਦ ਝਗੜਾ ਹੋਇਆ ਸੀ। ਇਸ ਝਗੜੇ ਸਬੰਧੀ ਪੀੜਤ ਪੱਖ ਨੇ ਦੋਸ਼ ਲਗਾਇਆ ਸੀ ਕਿ ਆਈਏਐਸ ਅਧਿਕਾਰੀ ਬਬੀਤਾ ਦੇ ਗੰਨਮੈਨ ਨੇ ਉਸ ਦੇ ਪਤੀ ਸਟੀਫਨ ਦੇ ਇਸ਼ਾਰੇ ’ਤੇ ਗੋਲੀ ਚਲਾਈ ਹੈ। ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ, ਜਲੰਧਰ ਪੁਲਿਸ ਨੇ ਦੇਰ ਰਾਤ ਆਈਏਐਸ ਬਬੀਤਾ ਕਲੇਰ, ਨੇਤਾ ਪਤੀ ਸਟੀਫਨ ਕਲੇਰ ਅਤੇ ਗੰਨਮੈਨ ਵਿਰੁਧ ਕੇਸ ਦਰਜ ਕੀਤਾ ਹੈ, ਜਿਸ ਵਿਚੋਂ ਗੰਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਘਟਨਾ ਵਿਚ ਵਰਤੀ ਗਈ ਸਰਕਾਰੀ ਪਿਸਤੌਲ ਉਸ ਤੋਂ ਜ਼ਬਤ ਕਰ ਲਈ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।