ਮੋਰਿੰਡਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ 8 ਮੁਲਜ਼ਮਾਂ ਨੂੰ 24 ਘੰਟਿਆਂ ਦੇ ਅੰਦਰ ਕੀਤਾ ਗ੍ਰਿਫਤਾਰ

ਪੰਜਾਬ

ਮੋਰਿੰਡਾ 30 ਜੂਨ ਭਟੋਆ

ਜਿਲਾ ਰੂਪਨਗਰ ਪੁਲਿਸ ਮੁੱਖੀ ਸ੍ਰੀ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾ ਅਧੀਨ ਤੇ ਉਪ ਕਪਤਾਨ ਪੁਲਿਸ ਸਬ ਡਵੀਜਨ ਮੋਰਿੰਡਾ ਸ੍ਰੀ ਜਤਿੰਦਰ ਪਾਲ ਸਿੰਘ ਦੀ ਨਿਗਰਾਨੀ ਹੇਠ ਇਲਾਕੇ ਵਿੱਚ ਵੱਧ ਰਹੀਆਂ ਚੋਰੀਆਂ, ਖੋਹਾਂ ਅਤੇ ਧੋਖਾਦੇਹੀ ਦੀਆ ਵਾਰਦਾਤਾਂ ਖਿਲਾਫ ਸਪੈਸਲ ਮੁਹਿੰਮ ਦੇ ਸਬੰਧ ਵਿੱਚ ਮੁੱਖ ਅਫਸਰ ਥਾਣਾ ਸਿਟੀ ਮੋਰਿੰਡਾ ਇੰਸਪੈਕਟਰ ਹਰਜਿੰਦਰ ਸਿੰਘ ਦੀ ਟੀਮ ਨੂੰ  ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਸਿਟੀ ਪੁਲਿਸ ਨੇ  ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ (robbery suspects) ਮੋਰਿੰਡਾ ਨਿਵਾਸੀ 8 ਦੋਸ਼ੀਆਂ ਨੂੰ  ਚੰਦ ਘੰਟਿਆਂ ਵਿੱਚ ਹੀ  ਕਾਬੂ ਕਰ ਲਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਜਤਿੰਦਰ ਪਾਲ ਸਿੰਘ ਅਤੇ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ 29 ਜੂਨ ਨੂੰ ਮੁਹੰਮਦ ਮੁਦੱਸਿਰ ਆਫਿਕ ਪੁੱਤਰ ਮੁਹੰਮਦ ਫਾਰੂਕ ਵਾਸੀ ਮਕਾਨ ਨੰਬਰ 11-131 ਕੋਵਰੂ ਗੁਦਾਮ, ਬਾਂਦੀ ਵਾਰੀ ਸਟ੍ਰੀਟ ਚਿੰਤਲਪੁੜੀ, ਜਿਲ੍ਹਾ ਇਲਰੂ (ਆਂਧਰਾ ਪ੍ਰਦੇਸ਼) ਹਾਲ ਵਾਸੀ ਸਰਪੰਚ ਕਲੋਨੀ, ਨੇੜੇ ਅਮਨ ਡਿਪਾਰਟਮੈਂਟਲ ਸਟੋਰ ਪਿੰਡ ਭਾਗੋਮਾਜਰਾ ਜਿਲ੍ਹਾ SAS ਨਗਰ ਨੇ ਸ਼ਿਕਾਇਤ ਕੀਤੀ ਸੀ  ਕਿ ਉਹ ਆਪਣੇ ਦੋਸਤ ਗਨੇਸ਼ ਪੁੱਤਰ ਲੇਟ ਗੌਰੀ ਪਾਤਰੋ ਵਾਸੀ ਕੋਮਟਾਲਪੇਟਾ, ਥਾਣਾ ਜੇ.ਕੇ. ਪੁਰ, ਜਿਲ੍ਹਾ ਰਾਇਆਗਾਡਾ (ਉੜੀਸਾ) ਹਾਲ ਵਾਸੀ ਸਰਪੰਚ ਕਲੋਨੀ, ਨੇੜੇ ਅਮਨ ਡਿਪਾਰਟਮੈਂਟਲ ਸਟੋਰ ਪਿੰਡ ਭਾਗੋਮਾਜਰਾ ਜਿਲ੍ਹਾ SAS ਨਗਰ ਨਾਲ ਮੋਟਰਸਾਈਕਲ ਨੰਬਰ PB-08CW-2780 ਤੇ ਸਵਾਰ ਹੋ ਕੇ ਡੂਮਛੇੜੀ  ਨੇੜੇ ਮੋਰਿੰਡਾ ਘੁੰਮਣ ਲਈ ਆਏ ਸਨ ਅਤੇ ਜਦੋ ਉਹ ਡੂੰਮਛੇੜੀ ਨਹਿਰ ਪਾਸ ਪੁੱਜੇ ਤਾਂ ਪਿੰਡ ਡੂਮਛੇੜੀ ਵੱਲੋ  ਦੋ-ਤਿੰਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ 6-7 ਨਾਮਾਲੂਮ ਵਿਅਕਤੀ ਉਨਾ  ਵੱਲ ਨੂੰ ਆਏ, ਜਿਹਨਾਂ ਕੋਲ ਤੇਜ ਧਾਰ ਹਥਿਆਰ ਸਨ,।  ਜਿਸ ਵਿੱਚੋਂ ਇੱਕ ਮੋਟਰਸਾਈਕਲ ਦਾ ਨੰਬਰ PB-87-8444 ਮਾਰਕਾ ਹੀਰੋ ਸਪਲੈਂਡਰ ਪੜਿਆ ਗਿਆ ਜਦਕਿ ਬਾਕੀ 2 ਮੋਟਰਸਾਈਕਲਾਂ ਦੇ ਨੰਬਰ ਨਹੀ ਪੜ ਸਕੇ। ਉਨਾ ਦੱਸਿਆ ਕਿ ਇਹਨਾਂ ਨਾਮਾਲੂਮ ਵਿਅਕਤੀਆਂ  ਨੇ ਉਨਾ  ਨੂੰ ਘੇਰ ਲਿਆ ਅਤੇ ਕਿਹਾ ਕਿ ਆਪਣੇ ਫੋਨ ਦੇ ਦਿਓ ਨਹੀਂ ਤਾਂ ਉਹ ਤੁਹਾਨੂੰ  ਮਾਰ ਕੇ ਨਹਿਰ ਵਿੱਚ ਸੁੱਟ ਦੇਣਗੇ।ਮੁਹੰਮਦ ਮੁਦੱਸਿਰ ਆਫਿਕ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਡਰਦੇ ਮਾਰੇ ਉਸ ਦੇ ਦੋਸਤ ਗਨੇਸ਼ ਨੇ ਆਪਣਾ ਮੋਬਾਇਲ ਫੋਨ ਦੇ ਦਿੱਤਾ ਅਤੇ ਫਿਰ  ਉਸ ਕੋਲੋਂ ਵੀ ਮੋਬਾਇਲ ਫੋਨ ਮੰਗਿਆ ਗਿਆ ਅਤੇ ਉਸਨੇ  ਵੀ ਡਰਦੇ ਮਾਰੇ ਨੇ ਆਪਣਾ ਫੋਨ ਦੇ ਦਿੱਤਾ। ਸ਼ਿਕਾਇਤ ਕਰਤਾ ਅਨੁਸਾਰ ਜਦੋ ਇਹ robbery suspects ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਵਾਪਸ ਜਾਣ ਲੱਗੇ ਤਾਂ ਉਕਤ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ ਜਿਸ ਕੋਲ ਤੇਜਧਾਰ ਹਥਿਆਰ ਸੀ, ਨੇ ਮੋਟਰਸਾਈਕਲ ਤੋਂ ਉੱਤਰ ਕੇ ਉਸ ਦੀ  ਸੱਜੀ ਬਾਂਹ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਸੱਜੀ ਬਾਂਹ ਤੇ ਕੱਟ ਲੱਗਾ ਤੇ ਉਕਤ ਵਿਅਕਤੀ ਉਸ ਦੀ ਚਾਂਦੀ ਦੀ ਚੈਨੀ ਵੀ ਖੋਹ ਕੇ ਲੈ ਗਿਆ। 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਹੰਮਦ ਮੁਦੱਸਿਰ ਆਫਿਕ ਦੀ ਸ਼ਿਕਾਇਤ ਦੇ ਆਧਾਰ ਤੇ ਬੀਐਨਐਸ ਦੀਆ  ਧਾਰਾਵਾ 310 (2), 311 ਅਧੀਨ 30 ਜੂਨ ਨੂੰ ਮੁਕੱਦਮਾ ਨੰਬਰ 84  ਦਰਜ ਕੀਤਾ ਗਿਆ। ਉਨਾ ਦੱਸਿਆ ਕਿ ਤਫਤੀਸ਼ ਦੋਰਾਨ ਮੁੱਕਦਮਾ ਵਿੱਚ ਰਾਜਿੰਦਰ ਕੁਮਾਰ ਪੁੱਤਰ ਲਖਵਿੰਦਰ ਕੁਮਾਰ ਵਾਸੀ  ਵਾਰਡ ਨੰਬਰ-9  , ਸੰਤ ਨਗਰ ਮੋਰਿੰਡਾ, ਕਰਨ ਕੁਮਾਰ ਪੁੱਤਰ ਭੋਲਾ ਰਾਮ, ਵਾਸੀ ਬਲਦੇਵ ਨਗਰ ਮੋਰਿੰਡਾ,ਗੋਰਵ ਪੁੱਤਰ ਵਿਜੈ ਕੁਮਾਰ ਵਾਸੀ ਮਕਾਨ ਨੰਬਰ 354 ਨੇੜੇ ਨਗਰ ਖੇੜਾ  ਮੋਰਿੰਡਾ,ਸੰਦੀਪ ਪੁੱਤਰ ਸੁਭਾਸ ਵਾਸੀ  ਵਾਰਡ ਨੰਬਰ-9 ਸੰਤ ਨਗਰ ਮੋਰਿੰਡਾ,ਅਭੈ ਪੁੱਤਰ ਸੁਰੇਸ ਵਾਸੀ ਸਾਧੌਵਾਲ ਰੋਡ ਗੜਸੰਕਰ ਥਾਣਾ ਗੜਸੰਕਰ,ਸਾਗਰ ਪੁੱਤਰ ਬਿੰਦਰ ਵਾਸੀ   ਸੰਤ ਨਗਰ ਮੋਰਿੰਡਾ, ਅਮਨ ਪੁੱਤਰ ਮੁਖਤਿਆਰ ਸਿੰਘ ਵਾਸੀ ਸੰਤ ਨਗਰ ਮੋਰਿੰਡਾ, ਰਾਜੀਵ ਪੁੱਤਰ ਰਵੀ ਵਾਸੀ ਵਾਰਡ ਨੰਬਰ-9 ਸੰਤ ਨਗਰ ਮੋਰਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ। ਉਨਾ ਦੱਸਿਆ ਕਿ robbery suspects ਕਰਨ ਪਾਸੋ ਖੋਹ ਕੀਤਾ ਮੋਬਾਇਲ ਫੋਨ ਤੇ ਚੈਨੀ ਬਰਾਮਦ ਹੋਈ। ਦੋਸ਼ੀ ਅਭੈ ਪਾਸੋ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਦੋਸੀ ਰਜਿੰਦਰ ਕੁਮਾਰ ਪਾਸੋ ਕ੍ਰਿਪਾਨ ਬਰਾਮਦ ਕੀਤੀ ਗਈ,  ਜਿਸ ਨਾਲ ਮੁਹੰਮਦ ਮੁਦੱਸਿਰ ਆਫਿਕ ਪਰ ਹਮਲਾ  ਕੀਤਾ  ਗਿਆ ਸੀ । ਉਨਾ ਦੱਸਿਆ ਕਿ ਦੋਸ਼ੀਆ ਕੋਲੋ ਵਾਰਦਾਤ ਸਮੇ ਵਰਤੇ ਗਏ ਮੋਟਰ ਸਾਈਕਲ ਵੀ ਬਰਮਾਦ ਹੋ ਚੁੱਕੇ ਹਨ।

ਡੀਐਸਪੀ  ਜਤਿੰਦਰ ਪਾਲ ਸਿੰਘ ਅਤੇ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗ ਜਿਸ ਦੌਰਾਨ ਦੋਸ਼ੀਆਂ ਕੋਲੋਂ ਇਲਾਕੇ ਵਿੱਚ ਹੋਈਆਂ ਚੋਰੀਆਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।