ਬਾਮਾਕੋ, 3 ਜੁਲਾਈ, ਦੇਸ਼ ਕਲਿਕ ਬਿਊਰੋ :
Three Indians kidnapped: ਪੱਛਮੀ ਅਫ਼ਰੀਕੀ ਦੇਸ਼ ਮਾਲੀ ਵਿੱਚ ਤਿੰਨ ਭਾਰਤੀਆਂ ਨੂੰ ਅਗਵਾ (kidnapped) ਕਰ ਲਿਆ ਗਿਆ। ਇਹ ਲੋਕ ਡਾਇਮੰਡ ਸੀਮੈਂਟ ਫੈਕਟਰੀ ਵਿੱਚ ਕੰਮ ਕਰਦੇ ਸਨ। ਕੁਝ ਹਮਲਾਵਰਾਂ ਨੇ ਫੈਕਟਰੀ ‘ਤੇ ਹਮਲਾ ਕੀਤਾ ਅਤੇ ਤਿੰਨ ਭਾਰਤੀਆਂ ( Three Indians) ਨੂੰ ਜ਼ਬਰਦਸਤੀ ਬੰਧਕ ਬਣਾ ਲਿਆ।
ਭਾਰਤ ਸਰਕਾਰ ਨੇ ਇਸ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਮਾਲੀ ਸਰਕਾਰ ਨੂੰ ਭਾਰਤੀਆਂ ਦੀ ਸੁਰੱਖਿਅਤ ਅਤੇ ਜਲਦੀ ਰਿਹਾਈ ਲਈ ਹਰ ਸੰਭਵ ਕਦਮ ਚੁੱਕਣ ਲਈ ਕਿਹਾ ਹੈ। ਭਾਰਤੀ ਦੂਤਾਵਾਸ ਬਾਮਾਕੋ ਵਿੱਚ ਸਥਾਨਕ ਅਧਿਕਾਰੀਆਂ ਅਤੇ ਫੈਕਟਰੀ ਪ੍ਰਬੰਧਨ ਦੇ ਸੰਪਰਕ ਵਿੱਚ ਹੈ।
ਇਹ ਵੀ ਪੜ੍ਹੋ : ਇੰਡੋਨੇਸ਼ੀਆ ‘ਚ ਜਹਾਜ਼ ਡੁੱਬਣ ਕਾਰਨ 4 ਲੋਕਾਂ ਦੀ ਮੌਤ 38 ਲਾਪਤਾ
ਦੂਤਾਵਾਸ ਪੀੜਤ ਭਾਰਤੀਆਂ ਦੇ ਪਰਿਵਾਰਾਂ ਨਾਲ ਵੀ ਗੱਲ ਕਰ ਰਿਹਾ ਹੈ। ਹੁਣ ਤੱਕ, ਮਾਲੀ ਵਿੱਚ ਸਰਗਰਮ ਕਿਸੇ ਵੀ ਅਪਰਾਧਿਕ ਸਮੂਹ ਨੇ ਅਗਵਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਭਾਰਤ ਸਰਕਾਰ ਨੇ ਮਾਲੀ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਸਾਵਧਾਨ ਰਹਿਣ ਅਤੇ ਦੂਤਾਵਾਸ ਦੇ ਸੰਪਰਕ ਵਿੱਚ ਰਹਿਣ ਲਈ ਕਿਹਾ ਹੈ।