ਸਰਕਾਰੀ ਸਕੂਲ ’ਚ ਹੋਏ ਰੰਗ ਨੇ ਕੀਤਾ ਦੰਗ : 233 ਮਜ਼ਦੂਰਾਂ ਨੇ ਕੀਤਾ ਸਿਰਫ 4 ਲੀਟਰ ਪੇਂਟ

ਪੰਜਾਬ ਰਾਸ਼ਟਰੀ

ਸਰਕਾਰੀ ਸਕੂਲ ਵਿੱਚ ਹੈਰਾਨ ਕਰਨ ਵਾਲਾ ਘੁਟਾਲਾ ਸਾਹਮਣੇ ਆਇਆ ਹੈ। ਸਕੂਲ ਵਿੱਚ 4 ਲੀਟਰ ਰੰਗ ਕਰਨ ਵਾਸਤੇ 168 ਮਜ਼ਦੂਰ ਅਤੇ 65 ਮਿਸਤਰੀਆਂ ਲਗਾਏ ਗਏ।

ਨਵੀਂ ਦਿੱਲੀ, 5 ਜੁਲਾਈ, ਦੇਸ਼ ਕਲਿੱਕ ਬਿਓਰੋ :

ਸਰਕਾਰੀ ਸਕੂਲ ਵਿੱਚ ਹੈਰਾਨ ਕਰਨ ਵਾਲਾ ਘੁਟਾਲਾ ਸਾਹਮਣੇ ਆਇਆ ਹੈ। ਸਕੂਲ ਵਿੱਚ 4 ਲੀਟਰ ਰੰਗ ਕਰਨ ਵਾਸਤੇ 168 ਮਜ਼ਦੂਰ ਅਤੇ 65 ਮਿਸਤਰੀਆਂ ਲਗਾਏ ਗਏ। ਇਹ ਮਾਮਲਾ ਮੱਧ ਪ੍ਰਦੇਸ਼ ਦਾ ਹੈ। ਜ਼ਿਲ੍ਹਾ ਸ਼ਹਡੋਲ ਦੇ ਇ ਕਸਰਕਾਰੀ ਸਕੂਲ ਦੀਆਂ ਕੰਧਾਂ ਉਤੇ ਰੰਗ ਕਰਨ ਦਾ ਮਾਮਲਾ ਸੁਰਖੀਆਂ ਵਿੱਚ ਹੈ। ਕੰਧ ਉਤੇ 4 ਲੀਟਰ ਰੰਗ ਕਰਨ ਲਈ 233 ਲੋਕਾਂ ਨੇ ਕੰਮ ਕੀਤਾ।

ਹੁਣ ਇਸ ਕਾਰਨਾਮੇ ਦਾ ਬਿੱਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। 4 ਲੀਟਰ ਨਾਲ ਕੰਧ ਰੰਗ ਕਰਨ ਲਈ 1 ਲੱਖ 6 ਹਜ਼ਾਰ ਰੁਪਏ ਦਾ ਬਿੱਲ ਬਣਾ ਦਿੱਤਾ। ਵੱਡੀ ਗੱਲ ਇਹ ਹੈ ਕਿ ਸਕੂਲ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਸ ਬਿੱਲ ਨੂੰ ਬਿਨਾਂ ਕੁਝ ਦੇਖੇ ਹੀ ਮਨਜ਼ੂਰੀ ਦੇ ਦਿੱਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।