ਤਿੰਨ ਦਿਨਾਂ ਤੋਂ ਲਾਪਤਾ 12 ਵੀਂ ਜਮਾਤ ਦੀ ਵਿਦਿਆਰਥਣ ਦੀ ਲਾਸ਼ ਝੋਨੇ ਦੇ ਖੇਤ ’ਚੋਂ ਮਿਲੀ

ਪੰਜਾਬ

ਬਠਿੰਡਾ, 11 ਜੁਲਾਈ, ਦੇਸ਼ ਕਲਿਕ ਬਿਊਰੋ :
ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ (missing for three days) ਇਕ ਕੁੜੀ ਦੀ body ਪਿੰਡ ਨੇੜਲੇ ਝੋਨੇ ਦੇ ਖੇਤ ’ਚੋਂ ਬਰਾਮਦ ਹੋਈ ਹੈ। ਜਦੋਂ ਇਹ ਜਾਣਕਾਰੀ ਮਿਲੀ ਤਾਂ ਬਠਿੰਡਾ ਦਿਹਾਤੀ ਦੇ ਡੀਐੱਸਪੀ ਹਰਜੀਤ ਸਿੰਘ, ਥਾਣਾ ਸਦਰ ਅਤੇ ਬੱਲੂਆਣਾ ਚੌਕੀ ਦੀ ਪੁਲਿਸ ਵੱਡੀ ਤਾਦਾਦ ’ਚ ਮੌਕੇ ’ਤੇ ਪਹੁੰਚੀ।
ਮੌਕੇ ’ਤੇ ਫਿੰਗਰਪ੍ਰਿੰਟ ਵਿਭਾਗ ਦੀ ਟੀਮ ਵੀ ਪੁੱਜੀ ਜਿਸ ਨੇ ਸਬੂਤ ਇਕੱਠੇ ਕੀਤੇ। ਨਾਲ ਹੀ ਡਾਕਟਰਾਂ ਦੀ ਇੱਕ ਹੋਰ ਟੀਮ ਨੇ ਲੜਕੀ ਦੀਆਂ ਹੱਡੀਆਂ ਦੇ ਨਮੂਨੇ ਵੀ ਇਕੱਠੇ ਕੀਤੇ। ਮ੍ਰਿਤਕ ਕੁੜੀ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ, ਕੁੜੀ ਮੰਗਲਵਾਰ ਸਵੇਰੇ ਲਗਭਗ 7 ਵਜੇ ਸੈਰ ਕਰਨ ਗਈ ਸੀ ਅਤੇ ਫਿਰ ਘਰ ਵਾਪਸ ਨਹੀਂ ਆਈ। ਪਰਿਵਾਰ ਦਾ ਆਰੋਪ ਹੈ ਕਿ ਉਨ੍ਹਾਂ ਦੀ ਧੀ ਨੂੰ ਪਰਿਵਾਰ ਦੇ ਕਿਸੇ ਜਾਣੂ ਵਿਅਕਤੀ ਨੇ ਕਿਸੇ ਹੋਰ ਦੇ ਨਾਲ ਮਿਲ ਕੇ ਅਗਵਾ ਕੀਤਾ।
ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਪਿੰਡ ਦੇ ਇੱਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਮੰਗਲਵਾਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।