ਸ੍ਰੀ ਚਮਕੌਰ ਸਾਹਿਬ ਹਲਕੇ ਅੰਦਰ ਮਹਿਲਾ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਚੰਨੀ ਨੇ ਕੀਤੀਆਂ ਨਿਯੁਕਤੀਆਂ

ਪੰਜਾਬ

ਬਲਾਕ ਸੰਮਤੀ ਦੀ ਸਾਬਕਾ ਚੇਅਰਪਰਸਨ ਅਮਨਦੀਪ ਕੌਰ ਸੰਧੂਆਂ ਨੂੰ ਬਣਾਇਆ ਹਲਕਾ ਪ੍ਰਧਾਨ

ਸ੍ਰੀ ਚਮਕੌਰ ਸਾਹਿਬ /ਮੋਰਿੰਡਾ , 16 ਜੁਲਾਈ ( ਭਟੋਆ )

 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹਲਕਾ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਅੰਦਰ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਅਤੇ ਕਾਂਗਰਸ ਸਰਕਾਰ ਦੌਰਾਨ ਹੋਏ ਵਿਕਾਸ ਕਾਰਜਾਂ ਸਬੰਧੀ ਸਮੂਹ ਹਲਕਾ ਵਾਸੀਆ  ਨੂੰ ਜਾਣੂ ਕਰਵਾਉਣ ਲਈ ਅਤੇ ਹਲਕੇ ਵਿੱਚ   ਮਹਿਲਾ ਕਾਂਗਰਸ ਨੂੰ ਮਜਬੂਤ ਕਰਨ ਲਈ ਅਮਨਦੀਪ ਕੌਰ ਸੰਧੂਆਂ ਸਾਬਕਾ ਚੇਅਰਪਰਸਨ ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਨੂੰ ਹਲਕਾ ਪ੍ਰਧਾਨ, ਨਿਯੁਕਤ ਕੀਤਾ ਗਿਆ ਹੈ, ਜਦਕਿ ਦਲਜੀਤ ਕੌਰ ਨੂੰ ਬਲਾਕ ਸ੍ਰੀ ਚਮਕੌਰ ਸਾਹਿਬ ਕਾਂਗਰਸ ਦੀ ਪ੍ਰਧਾਨ ਅਤੇ ਮੈਡਮ ਸਮਤਾ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਹੈ। ਇਨ੍ਹਾਂ ਤੋਂ ਬਿਨਾ  ਮਨਜੀਤ ਕੌਰ ਝੱਲੀਆਂ ਕਲਾਂ ਨੂੰ ਸੀਨੀਅਰ ਮੀਤ ਪ੍ਰਧਾਨ, ਰਾਕੇਸ਼ ਕੌਰ ਸਾਬਕਾ ਸਰਪੰਚ ਮਕੜੌਨਾ ਕਲਾਂ, ਰੂਪ ਕੌਰ ਕੀੜੀ ਅਫਗਾਨਾ, ਸੰਦੀਪ ਕੌਰ ਗੱਗੋਂ, ਕਿਰਨ ਕੌਰ ਕੰਧੋਲਾ ਨੂੰ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅਤੇ ਪੰਜਾਬ ਦੀ ਸਿਆਸਤ  ਵਿਚ ਮਹਿਲਾਵਾਂ ਦਾ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ। ਜਿਸ ਕਾਰਨ ਪਾਰਟੀ ਦਾ ਮਹਿਲਾ ਵਿੰਗ  ਮਜਬੂਤ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਨਵੇਂ ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਸਰਕਾਰ ਮੌਕੇ ਹਲਕੇ ਵਿੱਚ ਹੋਏ ਵਿਕਾਸ ਕਾਰਜਾਂ. ਅਤੇ ਕਾਂਗਰਸ ਦੀਆਂ ਲੋਕ ਹਿੱਤ ਨੀਤੀਆਂ ਨੂੰ ਘਰ ਘਰ ਜਾ ਕੇ ਲੋਕਾਂ ਤੱਕ ਪਹੁੰਚਾਣ ਲਈ ਮਿਹਨਤ ਕਰਨ ਤਾਂ 2027 ਵਿੱਚ ਸੂਬੇ ਵਿੱਚ ਮੁੜ ਤੋ ਕਾਂਗਰਸ ਦੀ ਸਰਕਾਰ ਬਣਾਈ ਜਾ ਸਕੇ।

ਇਸ ਮੌਕੇ ਨਵ ਨਿਯੁਕਤ ਅਮਨਦੀਪ ਕੌਰ ਸੰਧੂਆਂ ਨੇ ਸ੍ਰੀ ਚੰਨੀ ਨੂੰ ਭਰੋਸਾ ਦਵਾਇਆ ਕਿ ਪਾਰਟੀ ਦੀ ਬੇਹਤਰੀ ਲਈ ਉਹ ਆਪਣੇ ਸਾਥੀਆ ਨਾਲ  ਪੂਰੀ ਸਰਗਰਮੀ ਨਾਲ ਹਲਕੇ ਅੰਦਰ ਸਰਗਰਮ ਹੋ ਕੇ ਕੰਮ ਕਰਨਗੇ ਅਤੇ ਪੰਜਾਬ ਵਿਚੋ ਆਪ ਸਰਕਾਰ ਦਾ ਬਿਸਤਰ ਗੋਲ ਕਰਕੇ ਕਾਂਗਰਸ ਸਰਕਾਰ ਬਣਾਉਣ ਲਈ ਦਿਨ ਰਾਤ ਇਕ ਕਰ ਦੇਣਗੇ । ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਦਵਿੰਦਰ ਸਿੰਘ ਸਾਬਕਾ ਮੁੱਖ ਭੰਗੂ, ਤਾਰਾ ਚੰਦ ਜੰਡ ਸਾਹਿਬ, ਗੁਰਚਰਨ ਸਿੰਘ ਮਾਣੇਮਾਜਰਾ, ਮਲਕੀਤ ਸਿੰਘ ਡਹਿਰ, ਗੁਰਦੀਪ ਸਿੰਘ ਰਾਜੀ ਸਾਬਕਾ ਸਰਪੰਚ ਭੱਕੂਮਾਜਰਾ, ਅਜੇ ਵੀਰ ਸਿੰਘ ਭੱਕੂਮਾਜਰਾ, ਡਾ. ਦੌਲਤ ਰਾਮ ਬਹਿਰਮਪੁਰ ਬੇਟ, ਮਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਸਿੰਘ ਗੱਗੋ, ਰਾਹੁਲ, ਲਾਲ ਸਿੰਘ ਟੱਪਰੀਆਂ ਮਨਮੋਹਣ ਸਿੰਘ ਬਹਿਰਾਮਪੁਰ ਬੇਟ ਅਤੇ  ਜਗਤਾਰ ਸਿੰਘ ਆਦਿ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।