ਚੰਡੀਗੜ੍ਹ, 16 ਜੁਲਾਈ, ਦੇਸ਼ ਕਲਿਕ ਬਿਊਰੋ :
ਮਾਰਚ ਮਹੀਨੇ ਵਿੱਚ ਪਟਿਆਲਾ ਵਿਖੇ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਬਾਠ (Colonel Bath) ਅਤੇ ਉਨ੍ਹਾਂ ਦੇ ਪੁੱਤਰ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਇਸ ਮਾਮਲੇ ਦੇ ਮੁਲਜ਼ਮ ਪਟਿਆਲਾ ਪੁਲਿਸ ਦੇ ਸਿਪਾਹੀ ਅਤੇ ਅਧਿਕਾਰੀ ਹਨ ਅਤੇ ਹਾਈ ਕੋਰਟ ਦੇ ਹੁਕਮਾਂ ‘ਤੇ ਬਣਾਈ ਗਈ SIT ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਰ ਕਰਨਲ ਨੇ ਜਾਂਚ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਉਂਦੇ ਹੋਏ ਦੁਬਾਰਾ ਹਾਈ ਕੋਰਟ (High Court) ਦਾ ਰੁਖ ਕੀਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਜਾਂਚ CBI ਨੂੰ ਸੌਂਪੀ ਜਾਵੇ, ਕਿਉਂਕਿ ਮੌਜੂਦਾ ਜਾਂਚ ਨਿਰਪੱਖ ਨਹੀਂ ਜਾਪਦੀ।
ਇਸ ‘ਤੇ ਅਦਾਲਤ ਨੇ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਤਲਬ ਕੀਤਾ ਸੀ। ਹੁਣ 16 ਜੁਲਾਈ ਨੂੰ ਐਸਆਈਟੀ ਮੁਖੀ ਕੇਸ ਫਾਈਲ ਨਾਲ ਅਦਾਲਤ ਵਿੱਚ ਪੇਸ਼ ਹੋਣਗੇ, ਜਿਸ ਤੋਂ ਬਾਅਦ ਅਦਾਲਤ ਅਗਲਾ ਫੈਸਲਾ ਲਵੇਗੀ।
