ਨਵੀਆਂ ਕਲਮਾਂ ਨਵੀਂ ਉਡਾਣ ਬਾਲ ਸਾਹਿਤ ਪੁਸਤਕ ਦਾ ਲੋਕ ਅਰਪਣ ਕੀਤਾ

ਸਾਹਿਤ ਬੱਚਿਆਂ ਦੀ ਦੁਨੀਆ

ਫਾਜ਼ਿਲਕਾ:18 ਜੁਲਾਈ, ਦੇਸ਼ ਕਲਿੱਕ ਬਿਓਰੋ
ਪੰਜਾਬੀ ਸਾਹਿਤ ਅਤੇ ਮਾਂ ਬੋਲੀ ਪੰਜਾਬੀ ਦੀ ਤਰੱਕੀ ਅਤੇ ਇਸਦੇ ਹਰ ਘਰ ਘਰ ਦਫ਼ਤਰ ਅਤੇ ਹਰ ਸੰਸਥਾ ਅੰਦਰ ਪ੍ਰਚਲਨ ਅਤੇ ਪ੍ਰਸਾਰਣ ਵਾਸਤੇ ਪੰਜਾਬ ਭਵਨ ਸਰੀ, ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਜੀ ਦੀ ਯੋਗ ਅਗਵਾਈ ਹੇਠ ਚੱਲ ਰਹੇ ਸਕੂਲੀ ਵਿਦਿਆਰਥੀਆਂ ਦੇ ਪ੍ਰੋਜੈਕਟ “ਨਵੀਂਆਂ ਕਲਮਾ ਨਵੀਂ ਉਡਾਣ” ਅਧੀਨ ਬੀਤੀ ਕੱਲ੍ਹ 17 ਜੁਲਾਈ ਨੂੰ ਸੇਤੀਆ ਹੋਟਲ ਮਲੋਟ ਵਿਖੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੀਆਂ ਕ੍ਰਮਵਾਰ ਭਾਗ 59 ਅਤੇ 60 ਬਾਲ ਸਾਹਿਤ ਕਿਤਾਬਾਂ ਦਾ ਲੋਕ ਅਰਪਣ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ” ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਜਿਲ੍ਹਾ ਫਾਜ਼ਿਲਕਾ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਬਜਾਜ ਨੇ ਦੱਸਿਆ ਕਿ ਇਹ ਜਿਲ੍ਹਾ ਫਾਜ਼ਿਲਕਾ ਦੀ ਦੂਜੀ ਕਿਤਾਬ ਹੈ  ਜਿਸਦੇ ਸੰਪਾਦਕ ਸ਼੍ਰੀਮਤੀ ਨੀਤੂ ਅਰੋੜਾ ਜੀ ਹਨ ਜਿਨ੍ਹਾਂ ਵਲੋਂ ਹਾਲ ਹੀ ਵਿੱਚ ਸਹਿਜ ਪਬਲੀਕੇਸ਼ਨ ਵੱਲੋਂ” ਸਾਹਾਂ ਦਾ ਸੰਗੀਤ (ਕਵਿਤਾ-ਸੰਗ੍ਰਹਿ) ਪ੍ਰਕਾਸ਼ਿਤ ਕੀਤੀ ਗਈ ਹੈ ਤੇ ਪਾਠਕ ਇਸ ਨੂੰ ਭਰਵਾ ਹੁੰਗਾਰਾ ਦੇ ਰਹੇ ਹਨ। ਪ੍ਰਜੈਕਟ ਇੰਚਾਰਜ ਉਂਕਾਰ ਸਿੰਘ ਭੇਜੇ ਅਤੇ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਦੀ ਯੋਗ ਅਗਵਾਈ ਵਿੱਚ, ਸਿਮਲਜੀਤ ਸਿੰਘ ਜ਼ਿਲ੍ਹਾ ਮੀਡਿਆ ਕੋਆਰਡੀਨੇਟਰ, ਮੀਨਾ ਮਹਿਰੋਕ, ਤਰਨਦੀਪ ਸਿੰਘ, ਮਨੀਸ਼ ਕੁਮਾਰ, ਵਿਜੈਅੰਤ ਕੁਮਾਰ, ਜਸਵਿੰਦਰ ਲਫ਼ਜ਼ ਅਤੇ ਅਰਚਨਾ ਅਰੋੜਾ ਦੇ ਸਹਿਯੋਗ ਨਾਲ “ਨਵੀਆਂ ਕਲਮਾਂ ਨਵੀਂ ਉਡਾਣ” ਬਾਲ ਸਹਿਤ ਕਿਤਾਬ ਜਾਰੀ ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਦੀਆਂ ਕੁੱਲ 90 ਰਚਨਾਵਾਂ ਦਰਜ ਕੀਤੀਆਂ ਗਈਆਂ ਹਨ। ਅੱਜ ਇਸ ਲੋਕ ਅਰਪਣ ਪ੍ਰੋਗਰਾਮ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਕਿਤਾਬ ਵੀ ਜਾਰੀ ਕੀਤੀ ਗਈ । ਜ਼ਿਕਰਯੋਗ ਹੈ ਕਿ ਅੱਜ ਦੇ ਪ੍ਰੋਗਰਾਮ ਵਿੱਚ ਜਿੱਥੇ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਵਿਸੇਸ ਤੋਰ ਤੇ ਪਹੁੰਚੇ ਅਤੇ ਇਸ ਮੌਕੇ ਵੱਖ ਵੱਖ ਵਿਦਿਆਰਥੀਆਂ ਵਲੋਂ ਆਪਣੀਆਂ ਲਿਖੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ ਅਤੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਕਿਤਾਬ ਵਿੱਚ ਆਪਣੀਆਂ ਰਚਨਾਵਾਂ ਲਿਖਣ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਇਸ ਪ੍ਰੋਗਰਾਮ ਵਿਚ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕਨੇਡਾ,  ਸ਼੍ਰੀ ਵਿਜੇਪਾਲ ਜ਼ਿਲ੍ਹਾ ਨੋਡਲ ਅਫ਼ਸਰ ਫਾਜ਼ਿਲਕਾ  ਸ਼੍ਰੀ ਜਸਪਾਲ ਮੋੰਗਾ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਰਾਜਿੰਦਰ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਗੁਰਵਿੰਦਰ ਸਿੰਘ ਕਾਂਗੜ ਹਾਜਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।