ਮੋਹਾਲੀ : ਪੁਲਿਸ ਤੇ ਬੱਬਰ ਖਾਲਸਾ ਦੇ ਮੈਂਬਰਾਂ ’ਚ ਮੁਕਾਬਲਾ

ਪੰਜਾਬ

ਮੋਹਾਲੀ, 21 ਜੁਲਾਈ, ਦੇਸ਼ ਕਲਿੱਕ ਬਿਓਰੋ :

ਮੋਹਾਲੀ ਪੁਲਿਸ ਤੇ ਅੱਤਵਾਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਿਅਕਤੀਆਂ ਵਿੱਚ ਮੁਕਾਬਲਾ ਹੋਇਆ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫਤਾਰ ਕੀਤਾ ਹੈ। ਐਸ ਪੀ (ਡੀ) ਸੌਰਵ ਜਿੰਦਲ ਨੇ ਦੱਸਿਆ ਕਿ ਆਰੋਪੀ ਦਾ ਸਬੰਧਤ ਪਾਬੰਦੀ ਸੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ 10 ਜੁਲਾਈ ਨੂੰ ਮੋਹਾਲੀ ਦੇ ਏਅਰੋਸਿਟੀ ਵਿਚ ਇਕ ਪ੍ਰੋਪਰਟੀ ਡੀਲਰ ਨੂੰ ਫਿਰੌਤੀ ਲਈ ਕਾਲ ਆਈ ਸੀ ਅਤੇ ਉਸਦੇ ਦਫ਼ਤਰ ਬਾਹਰ ਗੋਲੀਬਾਰੀ ਕੀਤੀ ਗਈ ਸੀ। ਮਾਮਲੇ ਦੀ ਜਾਂਚ ਲਈ ਐਸਐਸਪੀ ਮੋਹਾਲੀ ਦੇ ਹੁਕਮਾਂ ਉਤੇ ਸੀਆਈਏ ਸਮੇਤ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਾਂਚ ਦੌਰਾਨ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਤਿੰਨਾਂ ਗੁਰਪ੍ਰੀਤ ਗੋਪੀ ਦਾ ਨਾਮ ਲਿਆ ਸੀ। ਇਸੇ ਕੜੀ ਵਿਚ ਜਦੋਂ ਪੁਲਿਸ ਅੱਜ ਗੁਰਪ੍ਰੀਤ ਨੂੰ ਫੜ੍ਹਨ ਪਹੁੰਚੀ ਤਾਂ ਉਹ ਮੋਟਰਸਾਈਨ ਉਤੇ ਸਵਾਰ ਸੀ ਅਤੇ ਪੁਲਿਸ ਉਤੇ ਗੋਲੀ ਚਲਾ ਦਿੱਤੀ।

ਜਵਾਬ ਵਿੱਚ ਪੁਲਿਸ ਵੱਲੋਂ ਫਾਈਰਿੰਗ ਕੀਤੀ ਗਈ, ਜਿਸ ਵਿੱਚ ਉਸਦੀ ਲੱਤ ਵਿਚ ਗੋਲੀ ਵਜੀ। ਉਹ ਮੋਟਰਸਾਈਕਲ ਤੋਂ ਡਿੱਗ ਗਿਆ ਅਤੇ ਪੁਲਿਸ ਨੇ ਉਸ ਨੂੰ ਮੌਕੇ ਉਤੇ ਦਬੋਚ ਲਿਆ। ਮੁਲਜ਼ਮ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹੁਣ ਤੱਕ ਇਸ ਗਿਰੋਹ ਦੇ ਚਾਰ ਮੈਂਬਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਆਰੋਪੀ ਪਾਕਿਸਤਾਨ ਵਿੱਚ ਲੁੱਕੇ ਗੈਂਗਸਟਰ ਰਿੰਦਾ ਦੇ ਇਸ਼ਾਰੇ ਉਤੇ ਕੰਮ ਕਰ ਰਹੇ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।