ਅੱਜ ਦਾ ਇਤਿਹਾਸ

ਰਾਸ਼ਟਰੀ

22 ਜੁਲਾਈ 2014 ਨੂੰ ਇੱਕ ਰਿਪੋਰਟ ‘ਚ 9/11 ਹਮਲੇ ਨੂੰ ਸਰਕਾਰੀ ਸੰਸਥਾਵਾਂ ਦੀ ਅਸਫਲਤਾ ਕਿਹਾ ਗਿਆ ਸੀ
ਚੰਡੀਗੜ੍ਹ, 22 ਜੁਲਾਈ, ਦੇਸ਼ ਕਲਿਕ ਬਿਊਰੋ :
ਦੇਸ਼ ਤੇ ਦੁਨੀਆ ‘ਚ 22 ਜੁਲਾਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ‘ਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ।22 ਜੁਲਾਈ ਦਾ ਇਤਿਹਾਸ ਇਸ ਪ੍ਰਕਾਰ ਹੈ :-

  • 2012 ਵਿੱਚ ਇਸ ਦਿਨ ਪ੍ਰਣਬ ਮੁਖਰਜੀ ਨੂੰ ਭਾਰਤ ਦਾ 13ਵਾਂ ਰਾਸ਼ਟਰਪਤੀ ਚੁਣਿਆ ਗਿਆ ਸੀ।
  • 22 ਜੁਲਾਈ 2003 ਨੂੰ ਇਰਾਕ ਵਿੱਚ ਇੱਕ ਹਵਾਈ ਹਮਲੇ ਵਿੱਚ ਤਾਨਾਸ਼ਾਹ ਸੱਦਾਮ ਹੁਸੈਨ ਦੇ ਦੋ ਪੁੱਤਰ ਮਾਰੇ ਗਏ ਸਨ।
  • 2001 ਵਿੱਚ ਸ਼ੇਰ ਬਹਾਦਰ ਦੇਉਬਾ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਸਨ।
  • 2001 ਵਿੱਚ ਅੱਠ ਦੇਸ਼ਾਂ ਦੇ ਸਮੂਹ ਦੀ ਕਾਨਫਰੰਸ ਜੇਨੇਵਾ ਵਿੱਚ ਸਮਾਪਤ ਹੋਈ ਸੀ।
  • 1988 ਵਿੱਚ ਇਸ ਦਿਨ 500 ਅਮਰੀਕੀ ਵਿਗਿਆਨੀਆਂ ਨੇ ਪੈਂਟਾਗਨ ਵਿੱਚ ਜੈਵਿਕ ਹਥਿਆਰ ਬਣਾਉਣ ‘ਤੇ ਖੋਜ ਦਾ ਬਾਈਕਾਟ ਕਰਨ ਦੀ ਸਹੁੰ ਚੁੱਕੀ ਸੀ।
  • 22 ਜੁਲਾਈ 1981 ਨੂੰ ਭਾਰਤ ਦੇ ਪਹਿਲੇ ਭੂ-ਸਥਿਰ ਉਪਗ੍ਰਹਿ ਐਪਲ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ।
  • 1969 ‘ਚ ਇਸ ਦਿਨ ਸੋਵੀਅਤ ਯੂਨੀਅਨ ਨੇ ਸਪੂਤਨਿਕ 50 ਅਤੇ ਮੋਲਨੀਆ 112 ਸੰਚਾਰ ਉਪਗ੍ਰਹਿ ਲਾਂਚ ਕੀਤੇ ਸਨ।
  • 22 ਜੁਲਾਈ 2014 ਨੂੰ ਇੱਕ ਰਿਪੋਰਟ ‘ਚ 9/11 ਹਮਲੇ ਨੂੰ ਸਰਕਾਰੀ ਸੰਸਥਾਵਾਂ ਦੀ ਅਸਫਲਤਾ ਕਿਹਾ ਗਿਆ ਸੀ।
  • 22 ਜੁਲਾਈ 1947 ਨੂੰ ਸੰਵਿਧਾਨ ਸਭਾ ਨੇ ਤਿਰੰਗੇ ਨੂੰ ਦੇਸ਼ ਦੇ ਰਾਸ਼ਟਰੀ ਝੰਡੇ ਵਜੋਂ ਅਪਣਾਇਆ ਸੀ।
  • 22 ਜੁਲਾਈ 1918 ਨੂੰ ਭਾਰਤ ਦੇ ਪਹਿਲੇ ਪਾਇਲਟ ਇੰਦਰਲਾਲ ਰਾਏ ਲੰਡਨ ਨੇੜੇ ਜਰਮਨ ਜਹਾਜ਼ਾਂ ਨਾਲ ਟਕਰਾਅ ‘ਚ ਮਾਰੇ ਗਏ ਸਨ।
  • 22 ਜੁਲਾਈ 1892 ਨੂੰ ਭਾਰਤ ਦੀ ਪਹਿਲੀ ਲੋਕ ਸਭਾ ਦੇ ਮੈਂਬਰ ਤੇਜਾ ਸਿੰਘ ਅਕਰਪੁਰੀ ਦਾ ਜਨਮ ਹੋਇਆ ਸੀ।
  • 1775 ਵਿੱਚ ਇਸ ਦਿਨ ਜਾਰਜ ਵਾਸ਼ਿੰਗਟਨ ਨੇ ਅਮਰੀਕੀ ਫੌਜ ਦੀ ਕਮਾਨ ਸੰਭਾਲੀ ਸੀ।
  • 1731 ਵਿੱਚ ਇਸ ਦਿਨ ਸਪੇਨ ਨੇ ਵਿਯਾਨਾ ਸੰਧੀ ‘ਤੇ ਦਸਤਖਤ ਕੀਤੇ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।