ਇੱਕਪਾਸੜ ਪਿਆਰ ‘ਚ ਸਿਰਫਿਰੇ ਆਸ਼ਕ ਨੇ ਮੰਦਰ ’ਚ ਪੂਜਾ ਕਰਦੀ ਲੜਕੀ ਨੂੰ ਮਾਰੀਆਂ ਗੋਲੀਆਂ

ਰਾਸ਼ਟਰੀ

ਲੜਕੀ ਦੀ ਹਾਲਤ ਗੰਭੀਰ, ਮੁਲਜ਼ਮ ਮੁਕਾਬਲੇ ਦੌਰਾਨ ਗ੍ਰਿਫ਼ਤਾਰ

ਮੈਨਪੁਰੀ 27 ਜੁਲਾਈ, ਦੇਸ਼ ਕਲਿੱਕ ਬਿਓਰੋ
ਇੱਕ ਪਾਸੜ ਪਿਆਰ ਵਿੱਚ ਪਾਗਲ ਵਿਅਕਤੀ ਨੇ ਸ਼ਨੀਵਾਰ ਸਵੇਰੇ ਇੱਕ ਮੰਦਰ ਵਿੱਚ ਪ੍ਰਾਰਥਨਾ ਕਰ ਰਹੀ ਇੱਕ ਬੀਐਸਸੀ ਵਿਦਿਆਰਥਣ ‘ਤੇ ਤਿੰਨ ਗੋਲੀਆਂ ਚਲਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ।ਲੜਕੀ ਨੂੰ ਗੰਭੀਰ ਹਾਲਤ ਵਿੱਚ ਸੈਫਈ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਸ਼ਹਿਰ ਦੇ ਮੁਹੱਲਾ ਚੌਥੀਆਣਾ ਵਿੱਚ ਸਥਿਤ ਰਾਣੀ ਮੰਦਰ ਦੀ ਹੈ ਤੇ ਘਟਨਾ ਮੰਦਰ ਦੇ ਗਰਭ ਗ੍ਰਹਿ ਵਿੱਚ ਵਾਪਰੀ। ਲੜਕੀ ਦਾ ਨਾਮ ਦਿਵਯਾਂਸ਼ੀ ਰਾਠੌਰ (Divyanshi Rathore) ਹੈ। ਪੁਲਿਸ ਨੇ ਮੁਲਜ਼ਮ ਰਾਹੁਲ ਦਿਵਾਕਰ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਉਸ ਦੀ ਲੱਤ ਵਿੱਚ ਗੋਲੀ ਲੱਗੀ ਹੈ। ਅਜੀਬ ਗੇਲ ਇਹ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਹੱਸ ਰਿਹਾ ਸੀ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਹ ਫਿਲਮ ਸੈਯਾਰਾ ਦੇਖ ਕੇ ਆਇਆ ਸੀ ਤੇ ਬਾਅਦ ਵਿੱਚ ਇਹ ਅਪਰਾਧ ਕਰ ਦਿੱਤਾ । ਹਾਲ ਦੀ ਘੜੀ ਮੁਲਜ਼ਮ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਲੜਕੀ ਦੇ ਚਚੇਰੇ ਭਰਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ । ਜਦੋਂ ਗੋਲੀਆਂ ਚੱਲਣ ਤੇ ਲੜਕੀ ਦੇ ਲੱਗਣ ਦਾ ਪਤਾ ਲੋਕਾਂ ਨੂੰ ਲੱਗਿਆ ਤਾਂ ਉਹ ਘਟਨਾ ਸਥਾਨ ਤੇ ਇਕੱਠੇ ਹੋ ਗਏ। Divyanshi Rathore ਦਾ ਚਚੇਰਾ ਭਰਾ ਯਸ਼ ਰਾਠੌਰ ਵੀ ਪਹੁੰਚ ਗਿਆ। ਉਸਨੇ ਦੋਸ਼ੀ ਰਾਹੁਲ ਦਿਵਾਕਰ ਨੂੰ ਮੰਦਰ ਦੀਆਂ ਪੌੜੀਆਂ ਤੋਂ ਭੱਜਦੇ ਦੇਖਿਆ। ਜ਼ਖਮੀ ਦਿਵਯਾਂਸ਼ੀ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਸੂਚਨਾ ਮਿਲਣ ‘ਤੇ ਐਸਪੀ ਸਿਟੀ ਅਰੁਣ ਕੁਮਾਰ ਸਿੰਘ ਅਤੇ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਫਤਿਹ ਬਹਾਦਰ ਸਿੰਘ ਪੁਲਿਸ ਫੋਰਸ ਅਤੇ ਐਫਐਸਐਲ ਯੂਨਿਟ ਨਾਲ ਪਹੁੰਚੇ। ਦਿਵਯਾਂਸ਼ੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ, ਡਾਕਟਰਾਂ ਨੇ ਉਸਨੂੰ ਸੈਫਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।