ਦੁੱਖੜੇ ਦਰਜੀ ਦੇ

ਸਾਹਿਤ ਬੱਚਿਆਂ ਦੀ ਦੁਨੀਆ

ਸਿੱਖ ਲਿਆ ਕੱਪੜੇ ਸਿਉਣਾ, ਕਰਾਂ ਸਿਲਾਈ ਮੈਂ

ਸਾਰਾ ਟੱਬਰ ਰੱਖਦੈਂ ਵਾਹਣੀ ਪਾਈ ਮੈਂ।

ਕੋਈ ਕਰੇ ਕਾਜ-ਤਰਪਾਈ, ਕੋਈ ਕਰੇ ਪਰੈਸਾਂ ਨੂੰ

ਤੂੰ ਵੀ ਆ ਕੇ ਦੇਖ ਟੇਲਰ ਦੀਆਂ ਐਸ਼ਾਂ ਨੂੰ।

ਕਹਿੰਦੇ ਉਨੇ ਦਾ ਨੀ ਕੱਪੜਾ ਜਿੰਨੀ ਸਿਲਾਈ ਐ,

ਨਿੱਤ ਲੋਕਾਂ ਨਾਲ ਰਹਿੰਦੀ ਇਹੀ ਲੜਾਈ ਐ।

ਜਦ ਬਣਦੇ ਨਹੀਓਂ ਕੱਪੜੇ ਲੋਕ

ਸਿਰ ਖਾਂਦੇ ਨੇ,

ਜਦ ਬਣ ਕੇ ਹੋ ਜਾਣ ਤਿਆਰ ਨਾ ਫੇਰ ਲਿਜਾਂਦੇ ਨੇ।

ਜਿਹੜਾ ਲੈ ਜੇ ਕੇਰਾਂ ਉਧਾਰ ਤਾਂ ਮੁੜ ਕੇ ਆਉਂਦਾ ਨੀ,

ਜਦ ਕਰਾਂ ਪੈਸਿਆਂ ਨੂੰ ਫੋਨ ਤਾਂ ਫੋਨ ਉਠਾਉਂਦਾ ਨਹੀਂ।

ਬੈਠਿਆ ਬੈਠਿਆ ਜੁੜ ਗੇ ਮਿੱਤਰੋ ਗੋਡੇ ਨੇ,

ਕਦੇ ਦੁਖ ਦੀ ਐ ਢੂਹੀ ਤੇ ਕਦੇ ਮੋਢੇ ਨੇ।

ਲੋਕੀਂ ਕਹਿਣ ਚਾਂਬਲੇ ਦਰਜੀ,

ਰੇਟ ਮਨ ਮਰਜ਼ੀ ਦੇ,

ਤੂੰ ਵੀ ਆ ਕੇ ਦੇਖ ਨਜ਼ਾਰੇ ਦਰਜੀ ਦੇ।

ਭੌਰਾ ਕਵਿਤਾ ਲਿਖਦਾ ਆਪਣੀ ਮਰਜ਼ੀ ਨਾਲ,

ਵਿਆਹ ਕਰਵਾਉਣੌ ਹਟ ਗਈਆਂ ਕੁੜੀਆਂ ਦਰਜੀ ਨਾਲ।

ਗੁਰਮੀਤ ਭੌਰਾ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।