ਸ਼ਿਵ ਮੰਦਿਰ ‘ਚ ਭਗਦੜ ਮਚਣ ਕਾਰਨ 2 ਸ਼ਰਧਾਲੂਆਂ ਦੀ ਮੌਤ, ਔਰਤਾਂ ਤੇ ਬੱਚਿਆਂ ਸਣੇ 29 ਜ਼ਖਮੀ

ਰਾਸ਼ਟਰੀ

ਲਖਨਊ, 28 ਜੁਲਾਈ, ਦੇਸ਼ ਕਲਿਕ ਬਿਊਰੋ :
ਅੱਜ ਸਾਉਣ ਦੇ ਤੀਜੇ ਸੋਮਵਾਰ ਨੂੰ ਮਹਾਦੇਵ ਮੰਦਰ ਵਿੱਚ ਭਗਦੜ ਮਚ ਗਈ। ਇਸ ਹਾਦਸੇ ਵਿੱਚ ਦੋ ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਔਰਤਾਂ ਅਤੇ ਬੱਚਿਆਂ ਸਮੇਤ 29 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅੱਜ ਸੋਮਵਾਰ ਰਾਤ 2 ਵਜੇ ਜਲ ਚੜ੍ਹਾਉਣ ਦੌਰਾਨ ਮੰਦਰ ਵਿੱਚ ਅਚਾਨਕ ਕਰੰਟ ਆਉਣ ਕਾਰਨ ਹੋਇਆ।ਇਹ ਦੁਰਘਟਨਾ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੇ ਔਸਨੇਸ਼ਵਰ ਮਹਾਦੇਵ ਮੰਦਰ ਵਿੱਚ ਵਾਪਰੀ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ। ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹੈਦਰਗੜ੍ਹ ਅਤੇ ਤ੍ਰਿਵੇਦੀਗੰਜ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ। ਕੁਝ ਗੰਭੀਰ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਡੀਐਮ ਸ਼ਸ਼ਾਂਕ ਤ੍ਰਿਪਾਠੀ ਅਤੇ ਐਸਪੀ ਅਰਪਿਤ ਵਿਜੇਵਰਗੀਆ ਸਮੇਤ ਹੋਰ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ। ਡੀਐਮ ਨੇ ਕਿਹਾ ਕਿ ਕੁਝ ਬਾਂਦਰ ਬਿਜਲੀ ਦੀਆਂ ਤਾਰਾਂ ‘ਤੇ ਛਾਲਾਂ ਮਾਰ ਰਹੇ ਸਨ, ਜਿਸ ਕਾਰਨ ਤਾਰ ਟੁੱਟ ਗਈ ਅਤੇ ਮੰਦਰ ਅੱਗੇ ਬਣੇ ਟੀਨ ਸ਼ੈੱਡ ‘ਤੇ ਡਿੱਗ ਗਈ। ਇਸ ਕਾਰਨ ਕਰੰਟ ਫੈਲ ਗਿਆ ਅਤੇ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।