ਮੁਹਾਲੀ 28 ਜੁਲਾਈ, ਦੇਸ਼ ਕਲਿੱਕ ਬਿਓਰੋ :
“ਸ਼੍ਰੋਮਣੀ ਅਕਾਲੀ ਦਲ (Shiromani Akali Dal) ਪੰਜਾਬੀਆਂ ਦੇ ਹੱਕਾਂ ਦੀ ਲੜਾਈ ਦੀ ਅਗਵਾਈ ਕਰੇਗਾ ਜਿੱਥੇ ਕਿਸੇ ਨੂੰ ਵੀ ਪੰਜਾਬ ਦੀ ਲੁੱਟ-ਖਸੁੱਟ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ, “ ਇਹ ਪਗਟਾਵਾ ਅੱਜ ਪੁੱਡਾ ਭਵਨ ਦੇ ਬਾਹਰ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿੱਚ ਲਗਾਏ ਗਏ ਇੱਕ ਵਿਸ਼ਾਲ ਰੋਸ ਧਰਨੇ ਵਿੱਚ ਸ਼ਾਮਲ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ (sukhbir singh badal) ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ, ਕਿ ਮੈਂ ਕਿਹਾ ਸੀ ਪਾਣੀ ਵਾਲੀਆਂ ਬੱਸਾਂ ਚਲਾਵਾਂਗੇ-ਚਲਾਈਆਂ, ਕਿਹਾ ਅਜਿਹੀਆਂ ਸੜ੍ਹਕਾਂ ਬਣਾਵਾਂਗੇ ਜੋ ਬੰਬ ਨਾਲ ਵੀ ਨਹੀਂ ਟੁੱਟਣਗੀਆਂ-ਬਣਾਈਆਂ ਜਦਕਿ ਵਿਰੋਧੀ ਪਾਰਟੀ ਇਸ ਦਾ ਮਜ਼ਾਕ ਬਣਾਉਂਦੀਆਂ ਰਹੀਆਂ। ਉਨ੍ਹਾਂ ਧਰਨੇ ਵਿੱਚ ਸ਼ਾਮਲ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਖੂਨ ਨਾਲ ਸਿੰਜਿਆ ਹੈ ਜੋ ਪੰਜਾਬ ਦੇ ਹਰ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਉਨ੍ਹਾਂ ਨੂੰ ਇਨਸਾਫ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਬਿਹਤਰ ਜ਼ਿੰਦਗੀ ਦੇ ਨਿਰਮਾਣ ਲਈ ਪਾਬੰਦ ਹੈ। ਸ੍ਰੀ ਬਾਦਲ ਨੇ ਕਿਹਾ ਕਿ ਬਾਰਸ਼ ਦਾ ਆਉਣਾ ਇੰਦਰ ਦੇਵਤਾ ਦਾ ਪੈਗ਼ਾਮ ਹੈ ਕਿ ਅਕਾਲੀ ਦਲ ਆ ਰਿਹਾ ਹੈ।
ਜ਼ਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਵਿੱਚ ਦਿੱਤੇ ਗਏ ਇਸ ਵਿਸ਼ਾਲ ਧਰਨੇ ਦੌਰਾਨ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸਕੱਤਰ ਜਨਰਲ ਡਾ: ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਐਨਕੇ ਸ਼ਰਮਾ, ਯੂਥ ਪ੍ਰਧਾਨ ਸਰਬਜੀਤ ਝਿੰਜਰ, ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਕਲੇਰ, ਬੁਲਾਰੇ ਸ਼ਮਸ਼ੇਰ ਪੁਰਖਾਲਵੀ ਤੇ ਹਰਜੀਤ ਸਿੰਘ, ਵਰਕਿੰਗ ਕਮੇਟੀ ਮੈਂਬਰ ਕੁਲਦੀਪ ਕੌਰ ਕੰਗ, ਅਕਾਲੀ ਆਗੂ ਤਲਵਿੰਦਰ ਤਲਵਾੜਾ ਤੇ ਬਲਜੀਤ ਸਿੰਘ ਭੁੱਟਾ, ਐਸਜੀਪੀਸੀ ਮੈਂਬਰ ਚਰਨਜੀਤ ਕਾਲੇਵਾਲ, ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਕ੍ਰਿਪਾਲ ਸਿੰਘ ਸਿਆਊ ਅਤੇ ਸਬਕਾ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਸੰਬੋਧਨ ਕੀਤਾ।
ਹਾਜਾਰਾਂ ਦੇ ਇਕੱਠ ਵਿੱਚ ਹੋਰਨਾ ਤੋਂ ਇਲਾਵਾ ਦਲਿਤ ਆਗੂ ਸ਼ਮਸ਼ੇਰ ਸਿੰਘ ਪੁਰਖਾਲਵੀ, ਹਰਮਨਪ੍ਰੀਤ ਸਿੰਘ ਪ੍ਰਿੰਸ,ਵਿਧਾਨ ਸਭਾ ਹਲਕਾ ਖਰੜ ਤੋਂ ਚੌਧਰੀ ਸ਼ਿਆਮ ਲਾਲ, ਰਵਿੰਦਰ ਸਿੰਘ ਖੇੜਾ, ਸਾਹਿਬ ਸਿੰਘ ਬਡਾਲੀ, ਸੁਖਵਿੰਦਰ ਸਿੰਘ ਸ਼ਿੰਦੀ, ਬਲਜੀਤ ਸਿੰਘ ਦੈੜੀ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਲਖਨੌਰ, ਸਰਪੰਚ ਨਿਰਮਲ ਸਿੰਘ ਮਾਣਕਮਾਜਰਾ, ਜਸਬੀਰ ਸਿੰਘ ਜੱਸਾ, ਲੰਬੜਦਾਰ ਹਰਿੰਦਰ ਸਿੰਘ ਸੁੱਖਗੜ੍ਹ, ਗੁਰਪ੍ਰੀਤ ਸਿੰਘ ਸਰਪੰਚ ਤੰਗੌਰੀ, ਅਮਨ ਪੂਨੀਆ, ਕੈਪਟਨ ਰਮਨਦੀਪ ਸਿੰਘ ਬਾਵਾ, ਅਵਤਾਰ ਸਿੰਘ ਸਰਪੰਚ ਦਾਊਂ, ਰਮਨ ਅਰੋੜਾ, ਅਵਤਾਰ ਸਿੰਘ ਵਾਲੀਆ, ਲੰਬੜਦਾਰ ਹਰਵਿੰਦਰ ਸਿੰਘ ਮੌਲੀ, ਜਸਬੀਰ ਸਿੰਘ ਗੜਾਂਗਾ, ਕੁਲਦੀਪ ਸਿੰਘ ਸੰਧੂ ਅਤੇ ਬਿੱਲਾ ਛੱਜੂਮਾਜਰਾ ਆਦਿ ਆਗੂ ਹਾਜ਼ਰ ਸਨ।
