ਮੋਰਿੰਡਾ, 28 ਜੁਲਾਈ (ਭਟੋਆ)
ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ 30 ਜੁਲਾਈ ਨੂੰ ਕੀਤੇ ਜਾ ਰਹੇ ਟਰੈਕਟਰ ਮਾਰਚ ਸਬੰਧੀ ਕਿਸਾਨਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਇਸ ਟਰੈਕਟਰ ਮਾਰਚ ਦੀ ਸਫਲਤਾ ਲਈ ਵੱਖ ਵੱਖ ਪਿੰਡਾਂ ਦੇ ਕਿਸਾਨ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਹ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦਲਜੀਤ ਸਿੰਘ ਚਲਾਕੀ ਨੇ ਇੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਹੋਈ ਇੱਕ ਮੀਟਿੰਗ ਉਪਰੰਤ ਕੀਤਾ। ਇਸ ਮੌਕੇ ਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਜੋਰਦਾਰ ਵਿਰੋਧ ਕੀਤਾ ਗਿਆ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ਇਹ ਟਰੈਕਟਰ ਮਾਰਚ 30 ਜੁਲਾਈ ਨੂੰ ਰੋਪੜ ਜ਼ਿਲ੍ਹੇ ਦੇ ਪਿੰਡਾਂ ਹਵੇਲੀ ਕਲਾਂ, ਹਵੇਲੀ ਖੁਰਦ, ਗੁਰਦਾਸਪੁਰ, ਰੈਲੋਂ ਕਲਾਂ, ਅਭੇਪੁਰ ਬੇਲੀ, ਫੂਲ ਕਲਾਂ ਅਤੇ ਪਿੰਡ ਸਮਰਾਲਾ ਆਦਿ ਪਿੰਡਾਂ ਵਿੱਚ ਕੀਤਾ ਜਾਵੇਗਾ ਜੋ ਕਿ ਸਵੇਰੇ ਠੀਕ 11 ਵਜੇ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਦਲਜੀਤ ਸਿੰਘ ਚਲਾਕੀ ਨੇ ਇਲਾਕੇ ਦੇ ਸਮੂਹ ਕਿਸਾਨਾਂ ਨੂੰ ਸਹੀ ਸਮੇਂ ਪਰ ਟਰੈਕਟਰ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਰਣਧੀਰ ਸਿੰਘ ਮਾਜਰੀ, ਜਸਵਿੰਦਰ ਸਿੰਘ ਕਾਈਨੌਰ, ਅਵਤਾਰ ਸਿੰਘ ਸਹੇੜੀ, ਭੁਪਿੰਦਰ ਸਿੰਘ ਮੁੰਡੀਆਂ, ਕੇਵਲ ਸਿੰਘ ਉਇੰਦ, ਕਰਨੈਲ ਸਿੰਘ ਡੂਮਛੇੜੀ, ਮਹਿੰਦਰ ਸਿੰਘ ਰੌਣੀ, ਕਰਨੈਲ ਸਿੰਘ ਰਸੀਦਪੁਰ, ਹਰਿੰਦਰ ਸਿੰਘ ਜਟਾਣਾ, ਕੇਹਰ ਸਿੰਘ ਅਮਰਾਲੀ, ਪਰਮਜੀਤ ਸਿੰਘ ਲੁਠੇੜੀ, ਮਨਪ੍ਰੀਤ ਸਿੰਘ ਲੁਠੇੜੀ, ਹਰਚੰਦ ਸਿੰਘ ਰਤਨਗੜ੍ਹ, ਸੰਤੋਖ ਸਿੰਘ ਕਲਹੇੜੀ, ਤਰਲੋਚਨ ਸਿੰਘ ਤਾਜਪੁਰ, ਜਗਤਾਰ ਸਿੰਘ ਢੰਗਰਾਲੀ, ਗੁਰਦੀਪ ਸਿੰਘ ਰਸੂਲਪੁਰ ਆਦਿ ਕਿਸਾਨ ਆਗੂ ਵੀ ਸ਼ਾਮਿਲ ਸਨ।