ਥਾਈਲੈਂਡ ਦੀ ਰਾਜਧਾਨੀ ’ਚ ਅੰਨ੍ਹੇਵਾਹ ਗੋਲੀਬਾਰੀ, 5 ਦੀ ਮੌਤ

ਕੌਮਾਂਤਰੀ

ਨਵੀਂ ਦਿੱਲੀ, 28 ਜੁਲਾਈ, ਦੇਸ਼ ਕਲਿੱਕ ਬਿਓਰੋ :

ਥਾਈਲੈਂਡ ’ਚ ਦਿਨ ਦਿਹਾੜੇ ਬਾਜ਼ਾਰ ਵਿੱਚ ਕੀਤੀ ਅੰਨ੍ਹੇਵਾਹ ਫਾਇਰਿੰਗ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਥਾਈਲੈਂਡ ਦੀ ਰਾਜਧਾਨੀ ਬੈਂਕਾਂਗ ਦੇ ਬਾਜ਼ਾਰ ਵਿੱਚ ਇਹ ਘਟਨਾ ਵਾਪਰੀ। ਇਕ ਹਮਲਾਵਰ ਨੇ ਗੋਲੀਬਾਰੀ ਕਰਦੇ ਹੋਏ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਖਬਰਾਂ ਮੁਤਾਬਕ ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਨੂੰ ਹਮਲੇ ਦੇ ਬਾਅਦ ਹਮਲਾਵਰ ਨੇ ਆਪਣੀ ਵੀ ਜਾਨ ਲੈ ਲਈ। ਕੁਲ ਮਿਲਾ ਕੇ 6 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਵਿੱਚ 4 ਪੁਲਿਸ ਕਰਮਚਾਰੀ ਸਲ, ਜਦੋਂ ਕਿ ਇਕ ਆਮ ਔਰਤ ਸੀ।

ਬੈਂਕਾਂਗ ਦੇ ਬੈਂਗ ਸੂ ਜ਼ਿਲ੍ਹੇ ਵਿੱਚ ਇਹ ਘਟਨਾ ਹੋਈ ਹੈ। ਉਪ ਪੁਲਿਸ ਪ੍ਰਮੁੱਖ ਵੋਰਾਪਤ ਸੁਕਥਾਈ ਨੇ ਮੀਡੀਆ ਏਜੰਸੀ ਨੂੰ ਦੱਸਿਆ, ‘ ਪੁਲਿਸ ਹਮਲੇ ਦੇ ਪਿੱਛੇ ਦੇ ਮਕਸਦ ਦੀ ਜਾਂਚ ਕਰ ਰਹੀ ਹੈ। ਹੁਣ ਤੱਕ ਇਕ ਸਮੂਹਿਕ ਗੋਲੀਬਾਰੀ ਹੈ। ਉਨ੍ਹਾਂ ਹਿਕਾ ਕਿ ਗੋਲੀਬਾਰੀ ਬਾਅਦ ਹਮਲਾਵਰ ਨੇ ਆਪਣੀ ਜਾਨ ਲੈ ਲਈ ਅਤੇ ਪੁਲਿਸ ਉਸਦੀ ਪਹਿਚਾਣ ਕਰਨ ਲਈ ਕੰਮ ਕਰ ਰਹੀ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।