ਭਿਆਨਕ ਸੜਕ ਹਾਦਸੇ ’ਚ 6 ਕਾਂਵੜੀਆਂ ਦੀ ਮੌਤ, 30 ਜ਼ਖਮੀ

ਰਾਸ਼ਟਰੀ

ਭਿਆਨਕ ਇਕ ਸੜਕ ਹਾਦਸੇ ਵਿੱਚ 6 ਕਾਂਵੜੀਆਂ ਦੀ ਮੌਤ ਹੋ ਗਈ ਜਦੋਂ ਕਿ 30 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਹ ਹਾਦਸਾ ਇਕ ਬੱਸ ਅਤੇ ਟਰੱਕ ਦੀ ਹੋਈ ਭਿਆਨਕ ਟੱਕਰ ਹੋਣ ਕਾਰਨ ਵਾਪਰਿਆ।

ਨਵੀਂ ਦਿੱਲੀ, 29 ਜੁਲਾਈ, ਦੇਸ਼ ਕਲਿੱਕ ਬਿਓਰੋ :

ਭਿਆਨਕ ਇਕ ਸੜਕ ਹਾਦਸੇ ਵਿੱਚ 6 ਕਾਂਵੜੀਆਂ ਦੀ ਮੌਤ ਹੋ ਗਈ ਜਦੋਂ ਕਿ 30 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਹ ਹਾਦਸਾ ਇਕ ਬੱਸ ਅਤੇ ਟਰੱਕ ਦੀ ਹੋਈ ਭਿਆਨਕ ਟੱਕਰ ਹੋਣ ਕਾਰਨ ਵਾਪਰਿਆ। ਇਹ ਘਟਨਾ ਝਾਰਖੰਡ ਦੇ ਦੇਵਘਰ-ਬਾਸੁਕੀਨਾਥ ਮੁੱਖ ਮਾਰਗ ਉਤੇ ਥਾਣਾ ਮੋਹਨਪੁਰ ਅੰਦਰ ਆਉਂਦੇ ਜਮੁਨੀਆ ਚੌਂਕ ਉਤੇ ਵਾਪਰੀ। ਅੱਜ ਸਵੇਰੇ ਕਰੀਬ 7.15 ਵਜੇ ਬਿਹਾਰ ਤੋਂ ਕਾਂਵੜੀਆਂ ਨੁੰ ਲੈ ਕੇ ਆਈ ਇਕ ਬੱਸ ਦੀ ਟਰੱਕ ਨਾਲ ਆਹਮੋਂ-ਸਾਹਮਣੇ ਟੱਕਰ ਹੋ ਗਈ। ਘਟਨਾ ਦਾ ਪਤਾ ਚਲਦਿਆਂ ਹੀ ਸਥਾਨਕ ਲੋਕਾਂ ਅਤੇ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਵਿੱਚ 6 ਕਾਂਵੜੀਆਂ ਦੀ ਮੌਤੇ ਉਤੇ ਮੌਤ ਹੋ ਗਈ, ਜਦੋਂ ਕਿ 30 ਤੋਂ ਜ਼ਿਆਦਾ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮ੍ਰਿਤਕ ਸਾਰੇ ਬਿਹਾਰ ਦੇ ਬੇਤੀਆ ਅਤੇ ਗਯਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।