ਮੋਹਾਲੀ : ਸਵੇਰੇ ਮੀਂਹ ਕਾਰਨ ਕਈ ਥਾਈਂ ਜਾਮ ਦੀ ਸਥਿਤੀ

ਪੰਜਾਬ

ਮੋਹਾਲੀ, 29 ਜੁਲਾਈ, ਦੇਸ਼ ਕਲਿਕ ਬਿਊਰੋ :
ਮੋਹਾਲੀ ਵਿੱਚ ਅੱਜ ਮੰਗਲਵਾਰ ਸਵੇਰੇ ਭਾਰੀ ਪਿਆ। ਸਵੇਰੇ ਹੋਈ ਬਾਰਿਸ਼ (rain) ਕਰਕੇ ਖਰੜ ਫਲਾਈਓਵਰ ਦੇ ਹੇਠਾਂ ਲੰਮਾ ਜਾਮ ਲੱਗ ਗਿਆ। ਇਹ ਜਾਮ ਕਰੀਬ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਲੱਗਾ ਰਿਹਾ ਜਿਸ ਕਾਰਨ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।Mohali
ਲੋਕਾਂ ਨੇ ਦੱਸਿਆ ਕਿ ਖਰੜ ਫਲਾਈਓਵਰ ‘ਤੇ ਅਕਸਰ ਸਵੇਰੇ ਤੇ ਸ਼ਾਮ ਨੂੰ ਟ੍ਰੈਫ਼ਿਕ ਜਾਮ ਲੱਗਾ ਰਹਿੰਦਾ ਹੈ। ਮੀਂਹ ਪੈਣ ਕਰਕੇ ਹਾਲਤ ਹੋਰ ਵੀ ਬਿਗੜ ਗਈ। ਵਾਹਨ ਚਾਲਕਾਂ ਨੂੰ ਲੰਬੀਆਂ ਕਤਾਰਾਂ ਵਿੱਚ ਫਸੇ ਰਹਿਣਾ ਪਿਆ।
ਇਸ ਬਾਰਿਸ਼ ਨਾਲ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਵੀ ਪਾਣੀ ਇਕੱਠਾ ਹੋ ਗਿਆ, ਪਰ ਸਭ ਤੋਂ ਵੱਧ ਪ੍ਰਭਾਵ ਖਰੜ ਇਲਾਕੇ ਵਿੱਚ ਦੇਖਣ ਨੂੰ ਮਿਲਿਆ।ਮੋਹਾਲੀ ‘ਚ ਕਈ ਥਾਈਂ ਜਾਮ ਦੀ ਸਥਿਤੀ ਵੇਖਣ ਨੂੰ ਮਿਲੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।