ਵਾਸ਼ਿੰਗਟਨ, 31 ਜੁਲਾਈ, ਦੇਸ਼ ਕਲਿਕ ਬਿਊਰੋ :
ਕੈਲੀਫੋਰਨੀਆ ਵਿੱਚ ਨੇਵਲ ਏਅਰ ਸਟੇਸ਼ਨ ਲੇਮੂਰ ਨੇੜੇ ਇੱਕ ਅਮਰੀਕੀ ਨੇਵੀ ਐਫ-35 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਨੇਵੀ ਦੇ ਇੱਕ ਬਿਆਨ ਅਨੁਸਾਰ, ਪਾਇਲਟ ਨੇ ਸਮੇਂ ਸਿਰ ਆਪਣੀ ਜਾਨ ਬਚਾਈ ਅਤੇ ਇਸ ਵੇਲੇ ਸੁਰੱਖਿਅਤ ਅਤੇ ਖ਼ਤਰੇ ਤੋਂ ਬਾਹਰ ਹੈ।
ਇਹ ਜਹਾਜ਼ ਸਟ੍ਰਾਈਕ ਫਾਈਟਰ ਸਕੁਐਡਰਨ VF-125 ‘ਰਫ ਰੇਡਰਜ਼’ ਨਾਲ ਜੁੜਿਆ ਹੋਇਆ ਸੀ। ਇਸ ਯੂਨਿਟ ਦੇ ਜਹਾਜ਼ ਜ਼ਿਆਦਾਤਰ ਪਾਇਲਟਾਂ ਅਤੇ ਹਵਾਈ ਚਾਲਕ ਦਲ ਨੂੰ ਸਿਖਲਾਈ ਦੇਣ ਲਈ ਵਰਤੇ ਜਾਂਦੇ ਹਨ। ਹਾਦਸੇ ਤੋਂ ਬਾਅਦ ਅਮਰੀਕੀ ਨੇਵੀ ਅਲਰਟ ‘ਤੇ ਹੈ। ਹਾਦਸੇ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
