ਸ੍ਰੀ ਮੁਕਤਸਰ ਸਾਹਿਬ, 21 ਅਗਸਤ: ਦੇਸ਼ ਕਲਿੱਕ ਬਿਓਰੋ
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਦੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ, ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜਫ਼ਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਦੀ ਅਗਵਾਈ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਦਸਵੀਂ ਪੱਧਰ ਤੱਕ ਦੇ ਸਕੂਲੀ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਸਰਕਾਰੀ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ।
ਚਾਰ ਵੰਨਗੀਆਂ ‘ਚ ਕਰਵਾਏ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚੋਂ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਸਭ ਤੋਂ ਪਹਿਲਾਂ ਖੋਜ ਅਫ਼ਸਰ, ਬਲਜਿੰਦਰ ਸਿੰਘ ਨੇ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਜੀ ਆਇਆਂ ਕਹਿੰਦਿਆਂ ਵੱਖ-ਵੱਖ ਮੁਕਾਬਲਿਆਂ ਦੇ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਕਵਿਤਾ ਗਾਇਨ ਮੁਕਾਬਲੇ ਵਿੱਚ ਮਨਕੀਰਤ ਕੌਰ ਜੀ.ਟੀ.ਬੀ. ਖਾਲਸਾ ਸੈਕੰਡਰੀ ਸਕੂਲ, ਮਲੋਟ ਨੇ ਪਹਿਲਾ, ਰਿਸ਼ਵਦੀਪ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਕੋਟਭਾਈ ਨੇ ਦੂਜਾ ਅਤੇ ਹਰਗੁਨਪ੍ਰੀਤ ਸਿੰਘ ਅਕਾਲ ਅਕੈਡਮੀ, ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ।
ਕਵਿਤਾ ਰਚਨਾ ‘ਚ ਸਹਿਜਪ੍ਰੀਤ ਕੌਰ ਸ.ਹ.ਸ., ਨੂਰਪੁਰ ਕ੍ਰਿਪਾਲਕੇ ਨੇ ਪਹਿਲਾ, ਅਮਾਨਤ ਸ.ਸ.ਸ.ਸ. (ਕੰ.), ਸ੍ਰੀ ਮੁਕਤਸਰ ਸਾਹਿਬ ਨੇ ਦੂਸਰਾ ਅਤੇ ਨਵਦੀਪ ਸਿੰਘ ਸ.ਸ.ਸ.ਸ. (ਲੜਕੇ), ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ।
ਕਹਾਣੀ ਰਚਨਾ ‘ਚ ਹਰਮਨਜੋਤ ਕੌਰ ਜੀ.ਟੀ.ਬੀ. ਖਾਲਸਾ ਸੈਕੰਡਰੀ ਸਕੂਲ, ਮਲੋਟ ਨੇ ਪਹਿਲਾ, ਗੁਰਪ੍ਰੀਤ ਸਿੰਘ ਸ.ਹ.ਸ., ਸੂਰੇਵਾਲਾ ਨੇ ਦੂਜਾ, ਸੁਹਾਨੀ ਸੁਖੀਜਾ ਐਸ.ਡੀ.ਸੀਨੀਅਰ ਸੈਕਡੰਰੀ ਸਕੂਲ, ਮਲੋਟ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਲੇਖ ਰਚਨਾ ‘ਚ ਜਸ਼ਨਦੀਪ ਕੌਰ ਸ.ਹ.ਸ., ਭੰਗੇਵਾਲਾ ਨੇ ਪਹਿਲਾ, ਮਾਨਸੀ ਐਸ.ਡੀ.ਸੀਨੀਅਰ ਸੈਕੰਡਰੀ ਸਕੂਲ, ਮਲੋਟ ਨੇ ਦੂਸਰਾ, ਜਸਮੀਤ ਕੌਰ ਸ.ਹ.ਸ., ਗੂੜੀ ਸੰਘਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਮੁਕਾਬਲਿਆਂ ਦੀ ਸਮਾਪਤੀ ਉਪਰੰਤ ਪ੍ਰਿੰਸੀਪਲ ਡਾ. ਜਗਜੀਵਨ ਕੌਰ ਦੇ ਆਦੇਸ਼ਾਂ ਅਨੁਸਾਰ ਜੇਤੂ ਬੱਚਿਆਂ ਨੂੰ ਸਰਕਾਰੀ ਕਾਲਜ, ਸ੍ਰੀ ਮੁਕਤਸਰ ਸਾਹਿਬ ਦੇ ਉਪ-ਪ੍ਰਿੰਸੀਪਲ ਪ੍ਰੋ. ਜਗਨਦੀਪ ਕੁਮਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਭੇਜੀ ਗਈ ਨਕਦ ਇਨਾਮੀ ਰਾਸ਼ੀ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਮੁਕਾਬਲਿਆਂ ਦੇ ਸਫ਼ਲ ਸੰਚਾਲਨ ਲਈ ਉੱਘੇ ਕਹਾਣੀਕਾਰ ਹਰਜਿੰਦਰ ਸੂਰੇਵਾਲੀਆ, ਕੁਲਵਿੰਦਰ ਸਿੰਘ ਮਲੋਟ (ਰਿਟਾ. ਲੈਕਚਰਾਰ), ਪੂਜਾ ਬੱਤਰਾ (ਲੈਕਚਰਾਰ ਪੰਜਾਬੀ), ਹਰਪਿੰਦਰ ਰਾਣਾ (ਲੈਕਚਰਾਰ ਪੰਜਾਬੀ), ਸ਼ਾਇਰਾ ਖੁਸ਼ਵੀਰ ਕੌਰ, ਗੁਰਨਾਮ ਸਿੰਘ, ਅਵਤੰਸ ਸਿੰਘ, ਕੁਲਵਿੰਦਰ ਸਿੰਘ, ਡਾ. ਪਰਮਜੀਤ ਕੌਰ, ਅੰਮ੍ਰਿਤਪਾਲ ਕੌਰ, ਕੰਵਲਜੀਤ ਕੌਰ, ਕੁਲਵਿੰਦਰ ਸਿੰਘ ਅਤੇ ਡਾ. ਰਾਜਪਾਲ ਸਿੰਘ ਦੋਦਾ ਦੀ ਭੂਮਿਕਾ ਸ਼ਲਾਘਾਯੋਗ ਰਹੀ।
ਪੁਸਤਕ ਸੱਭਿਆਚਾਰ ਪੈਦਾ ਕਰਨ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਭਰਵੀਂ ਰੁਚੀ ਵਿਖਾਈ ਗਈ। ਕਾਲਜ ਦੇ ਅਮਲੇ ਵੱਲੋਂ ਦੌਲਧ ਸਿੰਘ ਬਰਾੜ, ਕੰਵਲਜੀਤ ਸਿੰਘ, ਪ੍ਰੋ. ਜਸਕਰਨ ਸਿੰਘ, ਪ੍ਰੋ. ਰਜਿੰਦਰ ਕੁਮਾਰ ਅਤੇ ਪ੍ਰੋ. ਪੁਨੀਤ ਕੁਮਾਰ ਵੱਲੋਂ ਇਨਾਮ ਵੰਡ ਸਮਾਰੋਹ ਵਿੱਚ ਸ਼ਮੂਲੀਅਤ ਕਰਦਿਆਂ ਭਾਸ਼ਾ ਵਿਭਾਗ, ਪੰਜਾਬ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ। ਇਹ ਮੁਕਾਬਲੇ ਸਕੂਲੀ ਬੱਚਿਆਂ ਅੰਦਰ ਕਲਾ, ਕਿਤਾਬ ਅਤੇ ਕਲਮ ਦੀ ਚੇਟਕ ਲਗਾਉਣ ‘ਚ ਸਫਲ ਰਹੇ।