ਪਿੰਡ ਅਮਰਾਲੀ ਤੋਂ ਹੜ੍ਹ ਪੀੜਤਾਂ ਲਈ 2 ਸੌ ਕੁਇੰਟਲ ਤੋਂ ਵੱਧ ਚਾਰਾ ਤੇ ਫੀਡ, ਦਵਾਈਆਂ ਤੇ ਹੋਰ ਸਮਾਨ ਦੀ ਸੇਵਾ

ਪੰਜਾਬ

ਮੋਰਿੰਡਾ, 6 ਸਤੰਬਰ (ਭਟੋਆ) 

ਗ੍ਰਾਮ ਪੰਚਾਇਤ ਅਮਰਾਲੀ, ਪਿੰਡ ਵਾਸੀਆਂ ਤੇ ਐਨ ਆਰ ਆਈ ਭਰਾਵਾਂ ਵੱਲੋਂ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਦੀ ਅਗਵਾਈ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਲਈ 200 ਕੁਇੰਟਲ ਤੋ ਵੱਧ ਹਰਾ ਚਾਰਾ, ਪੀਣ ਵਾਲਾ ਪਾਣੀ, ਫੀਡ ਤੇ ਦਵਾਈਆਂ ਵੰਡੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਅਮਰਾਲੀ ਨੇ ਦੱਸਿਆ ਕਿ ਇਸ ਰਾਹਤ ਸਮਗਰੀ ਵਿੱਚ ਜਿਸ ਵਿੱਚ ਜਿੱਥੇ ਐਨਆਰਆਈ ਭਰਾਵਾਂ ਨੇ ਸਹਿਯੋਗ ਦਿੱਤਾ ਉੱਥੇ ਹੀ  ਸਾਬਕਾ ਪੰਚ ਛੋਟਾ ਸਿੰਘ ਨੇ ਵੀ ਵੱਡੀ ਰਕਮ ਦਾ ਸਹਿਯੋਗ ਕੀਤਾ। ਇਸ ਸਹਾਇਤਾ ਵਿੱਚ ਅੰਤਰਰਾਸ਼ਟਰੀ ਕਬੱਡੀ ਕੂਮੈਂਟਰਰ ਜੱਸਾ ਘਰਖਣਾ ਤੇ ਗੂਰੀ ਖੰਟ , ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਦੀਪ ਸਿਕਾਰ ਮਾਛੀਆਂ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਂਤਾ ਸਿਕਾਰ ਮਾਛੀਆਂ, ਮੰਨੂੰ ਸਿਕਾਰ ਮਾਛੀਆਂ ਤੇ ਹੋਰ ਵੀ ਸਿਕਾਰ ਮਾਛੀਆਂ ਦੇ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ ਅਤੇ  ਪਿੰਡਾਂ ਵਿੱਚ ਰਾਸ਼ਨ ਵੰਡ ਲਈ ਵੀ ਸਹਿਯੋਗ ਕੀਤਾ ਤੇ    ਸੇਰੇ ਪੰਜਾਬ ਯੂਨੀਅਨ  ਦੇ ਪ੍ਰਧਾਨ ਮਨੀ ਮੱਲੀ  ਵੱਲੋਂ ਤਿੰਨ ਟਰੈਕਟਰ ਟਰਾਲੀਆ ਭਰ ਕੇ ਡੇਰਾ ਬਾਬਾ ਨਾਨਕ, ਸਿਕਾਰ ਮਾਛੀਆਂ, ਰਣਸੀਕਾ ਤੱਲਾ, ਬਰਿਆਰ, ਭੂਤਨਪੁਰਾ, ਨਮੀਨਗਰ, ਤਲਵੰਡੀ, ਪੱਖੋਕੇ, ਘੋਨੇਵਾਲ, ਰਮਦਾਸ ਤੇ ਹੋਰ ਪਿੰਡਾਂ ਦੇ ਵਿੱਚ ਰਾਸ਼ਨ ਵੰਡਿਆ ਗਿਆ। ਇਸ ਸੇਵਾ ਵਿੱਚ ਪਿੰਡ ਅਮਰਾਲੀ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਸੇਵਾ ਨਿਭਾਈ। ਇਸ ਮੌਕੇ ਤੇ ਗ੍ਰਾਮ ਪੰਚਾਇਤ ਮੈਂਬਰ ਸ. ਰਵਿੰਦਰ ਸਿੰਘ ਰਵੀ , ਬਹਾਦਰ ਸਿੰਘ, ਕਮਲਜੀਤ ਕੌਰ , ਪਰਮਜੀਤ ਕੌਰ (ਸਾਰੇ ਪੰਚ) ਪਿੰਦਾ ਠੇਕੇਦਾਰ, ਮਨਪ੍ਰੀਤ ਸਿੰਘ ਪ੍ਰਧਾਨ ਸ਼ੇਰੇ ਪੰਜਾਬ ਯੂਨੀਅਨ , ਰਾਜਵੀਰ ਸਿੰਘ ਫੌਜੀ, ਦਵਿੰਦਰ ਸਿੰਘ ਅੰਕੂ, ਰੋਸਨ, ਛੋਟਾ ਪੰਚ, ਪਵਨ, ਹਰਿੰਦਰ ਮੱਲੀ, ਰਾਜੀ ਰਾਜਨ ਅਤੇ ਸਮੂਹ ਨਗਰ ਵਾਸੀ ਪਿੰਡ ਅਮਰਾਲੀ ਸ਼ਾਮਲ ਸਨ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।