ਅਮਰੀਕਾ ’ਚ ਫੌਜੀ ਅਕੈਡਮੀ ਉਤੇ ਹਮਲਾ, ਲਗਾਇਆ ਲੌਕਡਾਊਨ

ਕੌਮਾਂਤਰੀ

ਵਾਸ਼ਿੰਗਟਨ, 12 ਸਤੰਬਰ, ਦੇਸ਼ ਕਲਿੱਕ ਬਿਓਰੋ :

ਅਮਰੀਕਾ ਦੀ ਫੌਜੀ ਅਕੈਡਮੀ ਉਤੇ ਹਮਲਾ ਕੀਤੇ ਜਾਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਹਥਿਆਰਬੰਦ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤਾ। ਮੈਰੀਲੈਂਡ ਏਨਾਪੋਲਿਸ ਵਿੱਚ ਸਥਿਤ ਇਸ ਨੌਸੈਨਾ ਅਕੈਡਮੀ ਉਤੇ ਹਮਲਾ ਕੀਤਾ ਗਿਆ ਹੈ। ਸ਼ੁਰੂਆਤੀ ਵਿਚ ਆਈਆਂ ਖਬਰਾਂ ਮੁਤਾਬਕ ਫਾਈਰਿੰਗ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ। ਇਸ ਦੌਰਾਨ ਘਾਤਕ ਧਮਕੀ ਮਿਲਦ ਤੋਂ ਬਾਅਦ ਨੇਵਲ ਅਕੈਡਮੀ ਨੂੰ ਲੌਕਡਾਊਨ ਕਰ ਦਿੱਤਾ ਗਿਆ ਹੈ। ਇਹ ਘਟਨਾ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ।

ਅਕੇਡਮੀ ਵਿੱਚ ਫਾਈਰਿੰਗ ਅਤੇ ਧਮਕੀ ਭਰੇ ਸੰਦੇਸ਼ਾਂ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਮੋਰਚਾ ਸੰਭਾਲ ਲਿਆ ਹੈ। ਸੈਨਾ ਅਕੈਡਮੀ ਨੇ ਸਥਾਨਕ ਕਾਨੂੰਨ ਪ੍ਰਵਰਤਨ ਏਜੰਸੀਆਂ ਨਾਲ ਮਿਲ ਕੇ ਸਥਿਤੀ ਦਾ ਜਵਾਬ ਦਿੱਤਾ ਹੈ। ਅਕੈਡਮੀ ਦੇ ਬੁਲਾਰੇ ਲੈਫਟੀਨੈਟ ਨਵੀਦ ਲੇਮਾਰ ਨੇ ਬਿਆਨ ਵਿੱਚ ਕਿਹਾ, ‘ਸਾਵਧਾਨੀ ਤੌਰ ਉਤੇ ਬੇਸ ਨੂੰ ਲੌਕਡਾਊਨ ਕੀਤਾ ਗਿਆ ਹੈ।‘

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।