ਅਫਰੀਕੀ ਦੇਸ਼ ਕਾਂਗੋ ‘ਚ ਦੋ ਕਿਸ਼ਤੀਆਂ ਪਲਟੀਆਂ, 193 ਲੋਕਾਂ ਦੀ ਮੌਤ

ਕੌਮਾਂਤਰੀ

ਕਨਸਾਸਾ, 13 ਸਤੰਬਰ, ਦੇਸ਼ ਕਲਿਕ ਬਿਊਰੋ :
ਅਫਰੀਕੀ ਦੇਸ਼ ਕਾਂਗੋ ਦੇ ਉੱਤਰ-ਪੱਛਮੀ ਹਿੱਸੇ ਵਿੱਚ ਦੋ ਕਿਸ਼ਤੀਆਂ ਪਲਟ (Two boats capsized) ਗਈਆਂ।ਇਨ੍ਹਾਂ ਹਾਦਸਿਆਂ ਵਿੱਚ ਘੱਟੋ-ਘੱਟ 193 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲਾਪਤਾ ਹਨ। ਅਧਿਕਾਰੀਆਂ ਅਤੇ ਸਰਕਾਰੀ ਮੀਡੀਆ ਨੇ ਸ਼ੁੱਕਰਵਾਰ (ਸਥਾਨਕ ਸਮੇਂ) ਨੂੰ ਇਸਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ (Two boats capsized) ਦੇ ਇਹ ਹਾਦਸੇ ਬੁੱਧਵਾਰ ਅਤੇ ਵੀਰਵਾਰ ਨੂੰ ਇਕੁਏਟਿਊਰ ਪ੍ਰਾਂਤ ਵਿੱਚ ਲਗਭਗ 150 ਕਿਲੋਮੀਟਰ ਦੇ ਅੰਤਰਾਲ ‘ਤੇ ਹੋਏ।
Congo ਦੇ ਮਾਨਵਤਾਵਾਦੀ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਵੀਰਵਾਰ ਸ਼ਾਮ ਨੂੰ ਲਗਭਗ 500 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਨੂੰ ਕਾਂਗੋ (Congo) ਨਦੀ ਵਿੱਚ ਅੱਗ ਲੱਗ ਗਈ ਅਤੇ ਪਲਟ ਗਈ। ਇਹ ਹਾਦਸਾ ਲੂਕੋਲੇਲਾ ਖੇਤਰ ਦੇ ਮਲੰਗੇ ਪਿੰਡ ਦੇ ਨੇੜੇ ਵਾਪਰਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵ੍ਹੇਲਬੋਟ ਨਾਲ ਸਬੰਧਤ ਇਸ ਹਾਦਸੇ ਤੋਂ ਬਾਅਦ 209 ਲੋਕਾਂ ਨੂੰ ਬਚਾਇਆ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।