ਚੰਡੀਗੜ੍ਹ, 16 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੁਲਿਸ ਮੁਲਾਜ਼ਮ ਨੇ ਨਸ਼ੇ ਵਿੱਚ ਟੱਲੀ ਹੋ ਕੇ ਕਾਰ ਦੀ ਟੱਕਰ ਸਕੂਲ ਵਿਦਿਆਰਥੀਆਂ ਨੂੰ ਮਾਰ ਦਿੱਤੀ, ਜਿਸ ਵਿੱਚ 2 ਦੀ ਮੌਕੇ ਉਤੇ ਮੌਤ ਹੋ ਗਈ, ਇਕ ਗੰਭੀਰ ਜ਼ਖਮੀ। ਹਰਿਆਣਾ ਦੇ ਜ਼ਿਲ੍ਹਾ ਪਲਪਲ ਦੇ ਪਿੰਡ ਉਟਾਵਡ ਵਿਚ ਸੋਮਵਾਰ ਨੂੰ ਇਹ ਘਟਨਾ ਉਦੋਂ ਵਾਪਰੀ ਜਦੋਂ ਵਿਦਿਆਰਥੀ ਸਕੂਲ ਤੋਂ ਵਾਪਸ ਆ ਰਹੇ ਸਨ। ਬੱਚਿਆਂ ਨੂੰ ਟੱਕਰ ਮਾਰ ਕੇ ਜਦੋਂ ਉਹ ਭੱਜ ਰਿਹਾ ਸੀ ਲੋਕਾਂ ਨੂੰ ਫੜ੍ਹ ਲਿਆ। ਪੁਲਿਸ ਜਦੋਂ ਆਰੋਪੀ ਨੂੰ ਲੈ ਜਾ ਲੱਗੀ ਤਾਂ ਲੋਕਾਂ ਉਨ੍ਹਾਂ ਸਾਹਮਣੇ ਮੈਡੀਕਲ ਕਰਾਉਣ ਮੰਗ ਕੀਤੀ। ਮ੍ਰਿਤਕ ਬੱਚੇ ਸ਼ਾਹਬੁਦੀਨ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਉਟਾਵੜ ਦੇ ਇਕ ਨਿੱਜੀ ਸਕੂਲ ਵਿੱਚ ਪੜ੍ਹਦੇ ਸਨ। ਛੁੱਟੀ ਤੋਂ ਬਾਅਦ ਜਦੋਂ ਤਿੰਨੇ ਵਾਪਸ ਸਕੂਲ ਤੋਂ ਘਰ ਜਾਣ ਲਈ ਸੜਕ ਉਤੇ ਆਏ ਤਾਂ ਤੇਜ਼ ਰਫਤਾਰ ਕਾਰ ਨੇ ਤਿੰਨਾਂ ਨੂੰ ਟੱਕਰ ਮਾਰ ਦਿੱਤੀ, ਇਸ ਵਿੱਚ ਆਇਨ ਅਤੇ ਅਹਿਸਾਨ ਦੀ ਮੌਤ ਹੋ ਗਈ, ਜਦੋਂ ਅਰਜਾਨ ਦੀ ਹਾਲਤ ਗੰਭੀਰ ਹੈ।