ਕਪੂਰਥਲਾ ‘ਚ ਹਿੰਦੂ ਨੇਤਾ ‘ਤੇ ਜਾਨਲੇਵਾ ਹਮਲਾ, ਮਿਲੀਆਂ ਸੀ ਧਮਕੀਆਂ

ਪੰਜਾਬ

ਕਪੂਰਥਲਾ, 16 ਸਤੰਬਰ, ਦੇਸ਼ ਕਲਿਕ ਬਿਊਰੋ :
ਬ੍ਰਾਹਮਣ ਸਭਾ ਦੇ ਆਗੂ ਅਤੇ ਅੱਤਵਾਦ ਵਿਰੋਧੀ ਮੋਰਚੇ ਦੇ ਸੂਬਾਈ ਉਪ-ਪ੍ਰਧਾਨ ਲਾਲੀ ਭਾਸਕਰ ‘ਤੇ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ, ਉਹ ਮੰਗਲਵਾਰ ਰਾਤ 10 ਵਜੇ ਕਪੂਰਥਲਾ ਦੇ ਸ਼੍ਰੀ ਸੱਤਿਆਨਾਰਾਇਣ ਬਾਜ਼ਾਰ ਤੋਂ ਘਰ ਵਾਪਸ ਆ ਰਹੇ ਸਨ। ਹਮਲੇ ਵਿੱਚ ਗੰਭੀਰ ਜ਼ਖਮੀ ਹੋਏ ਲਾਲੀ ਭਾਸਕਰ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਉਸਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।
ਇਹ ਘਟਨਾ ਉਦੋਂ ਵਾਪਰੀ ਜਦੋਂ ਭਾਸਕਰ ਨੇ ਤੇਜ਼ ਰਫ਼ਤਾਰ ਕਾਰ ਦੇ ਡਰਾਈਵਰ ਨੂੰ ਕਾਰ ਦੀ ਗਤੀ ਘਟਾਉਣ ਲਈ ਕਿਹਾ। ਇਸ ‘ਤੇ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਨੌਜਵਾਨਾਂ ਨੇ ਦੋ ਬਾਈਕ ਸਵਾਰ ਸਾਥੀਆਂ ਨੂੰ ਬੁਲਾਇਆ। ਸਾਰਿਆਂ ਨੇ ਮਿਲ ਕੇ ਭਾਸਕਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ।
ਭਾਸਕਰ ਨੇ ਕਿਹਾ ਕਿ ਉਹ ਹਮਲਾਵਰਾਂ ਨੂੰ ਨਹੀਂ ਪਛਾਣਦਾ। ਉਸਨੇ ਇਹ ਵੀ ਦੱਸਿਆ ਕਿ ਉਸਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਬਾਰੇ ਉਸਨੇ ਪੰਜਾਬ ਦੇ ਡੀਜੀਪੀ ਨੂੰ ਵੀ ਸ਼ਿਕਾਇਤ ਕੀਤੀ ਸੀ।
ਡੀਐਸਪੀ ਦੀਪਕਰਨ ਸਿੰਘ ਨੇ ਕਿਹਾ ਕਿ ਸਿਟੀ ਪੁਲਿਸ ਸਟੇਸ਼ਨ ਨੇ ਦੋ ਹਮਲਾਵਰਾਂ ਨੂੰ ਫੜ ਲਿਆ ਹੈ। ਐਸਐਚਓ ਅਨੁਸਾਰ, ਦੋਵੇਂ ਬਾਈਕ ਸਵਾਰ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਭਾਸਕਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।