ਡੇਂਗੂ ਕਾਰਨ ਕਈ ਵਾਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਡੇਂਗੂ ਨੂੰ ਕੁਝ ਲੋਕ ਹੱਡੀ ਤੋੜ ਬੁਖਾਰ ਵੀ ਕਹਿੰਦੇ ਹਨ। ਮੱਛਰ ਕਾਰਨ ਫੈਲਣ ਵਾਲੇ ਡੇਂਗੂ ਨੂੰ ਰੋਕਣ ਲਈ ਮੱਛਰਾਂ ਦੀ ਫੈਕਟਰੀ ਸ਼ੁਰੂ ਕੀਤੀ ਗਈ ਹੈ।
ਨਵੀਂ ਦਿੱਲੀ, 21 ਸਤੰਬਰ, ਦੇਸ਼ ਕਲਿੱਕ ਬਿਓਰੋ :
ਡੇਂਗੂ ਕਾਰਨ ਕਈ ਵਾਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਡੇਂਗੂ ਨੂੰ ਕੁਝ ਲੋਕ ਹੱਡੀ ਤੋੜ ਬੁਖਾਰ ਵੀ ਕਹਿੰਦੇ ਹਨ। ਮੱਛਰ ਕਾਰਨ ਫੈਲਣ ਵਾਲੇ ਡੇਂਗੂ ਨੂੰ ਰੋਕਣ ਲਈ ਮੱਛਰਾਂ ਦੀ ਫੈਕਟਰੀ ਸ਼ੁਰੂ ਕੀਤੀ ਗਈ ਹੈ। ਬ੍ਰਾਜੀਲ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਮੱਛਰ ਫੈਕਟਰੀ ਸ਼ੁਰੂ ਕੀਤੀ ਗਈ ਹੈ। ਕੁਰਿਤਿਬਾ ਵਿੱਚ ਸ਼ੁਰੂ ਕੀਤੀ ਗਈ ਫੈਕਟਰੀ ਸਿਹਤ ਵਿਭਾਗ ਲਈ ਕੰਮ ਕਰ ਰਹੀ ਹੈ। ਇਹ ਫੈਕਟਰੀ ਵੋਲਬੈਕੀਆ ਬੈਕਟਰੀਆ ਨਾਲ ਸੰਕ੍ਰਮਿਤ ਮੱਛਰ ਬਣਾਉਂਦੀ ਹੈ। ਇਹ ਮੱਛਰ ਡੇਂਗੂ, ਜਿਕਾ ਅਤੇ ਚਿਕਨਗੁਨੀਆ ਰੋਕਦੇ ਹਨ। ਫੈਕਟਰੀ ਵਿੱਚ ਹਰ ਹਫਤੇ 10 ਕਰੋੜ ਅੰਡੇ ਤਿਆਰ ਹੋਣਗੇ, ਜੋ 1.4 ਕਰੋੜ ਲੋਕਾਂ ਨੂੰ ਬਚਾਉਣਗੇ। ਇਸ ਫੈਕਟਰੀ ਵਿੱਚ ਪੈਦਾ ਹੋ ਰਹੇ ਮੱਛਰ ਚੰਗੇ ਮੱਛਰ ਹਨ।
ਡੇਂਗੂ ਨੂੰ ਹੱਡੀ ਤੋੜ ਬੁਖਾਰ ਵੀ ਕਹਿੰਦੇ ਹਨ, ਕਿਉਂਕਿ ਇਹ ਐਨਾਂ ਦਰ ਹੁੰਦਾ ਹੈ ਕਿ ਲਗਦਾ ਹੈ ਕਿ ਹੱਡੀਆਂ ਟੁੱਟ ਗਈਆਂ ਹਨ। ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਹਰ ਸਾਲ ਕਰੋੜਾਂ ਲੋਕ ਇਸ ਤੋਂ ਪੀੜਤ ਹੁੰਦੇ ਹਨ। ਬ੍ਰਾਜੀਲ ਵਿੱਚ 2024 ਵਿਚ ਸਭ ਤੋ਼ ਖਰਾਬ ਸਾਲਾ ਸਾਲ ਸੀ। 65 ਲੱਖ ਮਾਮਲੇ ਅਤੇ 6297 ਮੌਤਾ ਹੋਈਆਂ ਸਨ। ਡੇਂਗੂ Aedes aegypti ਮੱਛਰ ਨਾਲ ਫੈਲਦਾ ਹੈ।