ਭਿਆਨਕ ਸੜਕ ਹਾਦਸੇ ’ਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ, ਪਿਤਾ ਨੇ ਸਦਮੇ ’ਚ ਤੋੜਿਆ ਦਮ

ਰਾਸ਼ਟਰੀ

ਪੰਜਾਬ ਤੋਂ ਯੂਪੀ ਜਾ ਰਿਹਾ ਸੀ ਪਰਿਵਾਰ

ਚੰਡੀਗੜ੍ਹ/ਬੰਦਯੂ,  23 ਸਤੰਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਤੋਂ ਉਤਰ ਪ੍ਰਦੇਸ਼ ਜਾਂਦੇ ਸਮੇਂ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਇਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ, ਜਦੋਂ  ਇਸ ਦੀ ਖਬਰ ਪਿਤਾ ਨੂੰ ਲੱਗੀ ਤਾਂ ਉਸ ਨੇ ਸਦਮੇ ਵਿੱਚ ਦਮ ਤੋੜ ਦਿੱਤਾ। ਹਰਿਆਣਾ ਦੇ ਕਰਨਾਲ-ਪਾਣੀਪਤ ਹਾਈਵੇ ਉਤੇ ਇਕ ਟਰੱਕ  ਤੇ ਪਿਕਅਪ ਦੀ ਭਿਆਨਕ ਟੱਕਰ ਹੋਣ ਕਾਰਨ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਬਦਾਯੂ ਜ਼ਿਲ੍ਹੇ ਦੇ ਬਿਲਜੀ ਕੋਤਵਾਲੀ ਖੇਤਰ ਦੇ ਗੁਧਨੀ ਪਿੰਡ ਦੇ ਇਕ ਪਰਿਵਾਰ ਦੇ 30 ਸਾਲਾ ਜਸਵੀਰ, 10 ਸਾਲਾ ਉਸਦਾ ਭਤੀਜਾ ਰੋਹਿਤ ਅਤੇ 6 ਸਾਲ ਦੀ ਭਤੀਜੀ ਸੰਧਿਆ ਦੀ ਮੌਤ ਹੋ ਗਈ। ਹਾਦਸੇ ਦੀ ਖਬਰ ਸੁਣਦਿਆਂ ਹੀ ਜਸਵੀਰ ਦੇ ਪਿਤਾ ਸ਼ਿਦਿਆਲ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਓਮਪਾਲ ਨੇ ਦੱਸਿਆ ਕਿ ਉਸਦਾ ਭਾਈ ਜਸਵੀਰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਮਜ਼ਦੂਰੀ ਕਰਦਾ ਸੀ। ਉਸੇ ਦੇ ਭਰਾ ਦੀ ਧੀ ਦਾ 2 ਅਕਤੂਬਰ ਨੂੰ ਵਿਆਹ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਪੂਰੇ ਪਰਿਵਾਰ ਨਾਲ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਕਰਨਾਲ-ਪਾਣੀਪਤ ਹਾਈਵੇ ਉਤੇ ਇਹ ਹਾਦਸਾ ਵਾਪਰ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।