ਵੈਟਨਰੀ ਇੰਸਪੈਕਟਰਾਂ ਨੇ ਵਰਕ ਟੂ ਰੂਲ ਦਾ ਕੀਤਾ ਐਲਾਨ

ਪੰਜਾਬ

ਇਸ ਵਾਰ ਕਾਲੀ ਦਿਵਾਲੀ ਮਨਾਉਣਗੇ ਵੈਟਨਰੀ ਇੰਸਪੈਕਟਰ

ਮੋਹਾਲੀ, 24 ਸਤੰਬਰ, ਦੇਸ਼ ਕਲਿੱਕ ਬਿਓਰੋ :

ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ,ਦੀ ਮੀਟਿੰਗ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੂਰੇ ਪੰਜਾਬ ਤੋਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਟੇਟ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਐਸੋਸੀਏਸ਼ਨ ਨੇ ਫੈਸਲਾ ਲਿਆ ਕਿ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਫਸਰ ਉਹਨਾਂ ਦੀਆਂ ਮੰਗਾਂ ਮੰਨਣ ਤੋਂ ਪੂਰੀ ਤਰ੍ਹਾਂ ਇਨਕਾਰੀ ਹਨ,ਜਦ ਕਿ ਵੈਟਰਨਰੀ ਇੰਸਪੈਕਟਰ ਵਿਭਾਗ ਦਾ 90 ਪ੍ਰਤੀਸ਼ਤ ਕੰਮ ਕਰਦੇ ਹਨ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੀਆਂ ਤਿੰਨ ਮੀਟਿੰਗਾਂ ਵਿਭਾਗ ਦੇ ਮਾਨਯੋਗ ਕੈਬਨਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਜੀ ਨਾਲ ਹੋ ਚੁੱਕੀਆਂ ਹਨ, ਪਰ ਹੁਣ ਤੱਕ ਇਹਨਾਂ ਮੀਟਿੰਗਾਂ ਦਾ ਸਿੱਟਾ ਜੀਰੋ ਨਿਕਲਿਆ ਹੈ ਵੈਟਨਰੀ ਇੰਸਪੈਕਟਰਾਂ ਦੀਆਂ ਤਤਕਾਲੀ ਹੋਈਆਂ ਜਬਰੀ ਬਦਲੀਆਂ ਨੂੰ ਲੈ ਕੇ ਵੀ ਰੋਸ ਵਿੱਚ ਹਨ, ਵੈਟਨਹੀ ਇੰਸਪੈਕਟਰਾਂ ਦੀਆਂ ਮੰਗਾਂ ਨੂੰ ਅਫਸਰ ਸ਼ਾਹੀ ਦੇ ਦਬਾਅ ਹੇਠਾਂ ਜਾਣ ਬੁਝ ਕੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬਾਸੀ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਕਿਹਾ ਕਿ ਉਹ ਹੁਣ ਵਰਕ ਟੂ ਰੂਲ ਲਾਗੂ ਕਰ ਦੇਣਗੇ ਜਿਸ ਅਨੁਸਾਰ ਸਿਰਫ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਆਏ ਹੋਏ ਪਸ਼ੂ ਨੂੰ ਮੁਢਲੀ ਸਹਾਇਤਾ ਪ੍ਰਦਾਨ ਕਰਨਗੇ, ਨਾਲ ਹੀ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਰਿਪੋਰਟਿੰਗ ਦਾ ਬਾਈਕਾਟ ਕਰਨ, ਭਾਰਤ ਸਰਕਾਰ ਦੀਆਂ ਵਿਭਾਗੀ ਸਕੀਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ, ਉਹਨਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਜਿਲ੍ਹਿਆਂ ਵਿੱਚ ਵੈਟਨਰੀ ਇੰਸਪੈਕਟਰਾਂ ਦੀਆਂ ਸਟਬਲ ਬਰਨਿੰਗ ਵਿੱਚ ਡਿਊਟੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾ ਦਿੱਤੀਆਂ ਗਈਆਂ ਹਨ, ਜਦ ਕਿ ਵੈਟਰਨਰੀ ਇੰਸਪੈਕਟਰਾਂ ਦੀਆਂ ਡਿਊਟੀਆਂ ਐਮਰਜੰਸੀ ਡਿਊਟੀਆਂ ਵਿੱਚ ਆਉਂਦੀਆਂ ਹਨ ਇਸ ਸਬੰਧੀ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਕਈ ਵਾਰ ਇਸ ਮੁੱਦੇ ਨੂੰ ਚੁੱਕਿਆ ਹੈ, ਕਿ ਵੈਟਨਰੀ ਇੰਸਪੈਕਟਰਾਂ ਲਈ ਦੋ ਡਿਊਟੀਆਂ ਇੱਕ ਟਾਈਮ ਤੇ ਕਰਨੀਆਂ ਸੰਭਵ ਨਹੀ ਹਨ,ਵੈਟਰਨਰੀ ਇੰਸਪੈਕਟਰਾਂ ਨੂੰ ਸਟਬਲ ਬਰਨਿੰਗ ਦੇ ਨਾਲ ਨਾਲ ਵੈਕਸੀਨੇਸ਼ਨ ਦਾ ਵੀ ਕੰਮ ਕਰਨਾ ਪੈਂਦਾ ਹੈ ਅਤੇ ਵਿਭਾਗ ਦੀਆਂ ਡਿਊਟੀਆਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਹਨ, ਜੇਕਰ ਇਸ ਵਾਰ ਵੀ ਸਟਬਲ ਬਰਨਿੰਗ ਦੀਆਂ ਡਿਊਟੀਆਂ ਉੱਪਰ ਵਿਭਾਗ ਦੀ ਅਫਸਰਸ਼ਾਹੀ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ, ਤਾਂ ਵੈਟਨਰੀ ਇੰਸਪੈਕਟਰ ਸਟਬਲ ਬਰਨਿੰਗ ਦੀ ਡਿਊਟੀ ਦੇ ਨਾਲ ਨਾਲ ਵੈਕਸੀਨੇਸ਼ਨ ਦਾ ਕੰਮ ਕਰਨ ਤੋਂ ਇਨਕਾਰੀ ਹੋ ਜਾਣਗੇ, ਉਹ ਸਿਰਫ ਇੱਕੋ ਹੀ ਕੰਮ ਕਰਨਗੇ ਜਾਂ ਸਟਬਲ ਬਰਨਿੰਗ ਦੀ ਡਿਊਟੀ ਕਰਨਗੇ ਜਾਂ ਫਿਰ ਵੈਕਸੀਨੇਸ਼ਨ ਦੀ, ਵਿਭਾਗ ਦੀ ਅਫਸਰਸ਼ਾਹੀ ਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਉਹਨਾਂ ਨੇ ਵਿਭਾਗ ਦੇ ਕਰਮਚਾਰੀਆਂ ਕੋਲੋਂ ਵਿਭਾਗੀ ਡਿਊਟੀਆਂ ਲੈਣੀਆਂ ਹਨ ਜਾਂ ਫਿਰ ਗੈਰ ਵਿਭਾਗੀ I ਜੇਕਰ ਇਸ ਦੌਰਾਨ ਪਸ਼ੂ ਪਾਲਕਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਵਿਭਾਗ ਦੀ ਅਫਸਰਸ਼ਾਹੀ ਜਿੰਮੇਵਾਰ ਹੋਵੇਗੀ, ਸਰਕਾਰ ਜਾਣ ਬੁਝ ਕੇ ਇੰਸਪੈਕਟਰਾਂ ਦੀ ਆਵਾਜ਼ ਨੂੰ ਦਬਾ ਰਹੀ ਹੈ, ਰੋਸ ਵਜੋਂ ਇਸ ਵਾਰ ਸਮੂਹ ਵੈਟਨਰੀ ਇੰਸਪੈਕਟਰ ਕਾਲੀ ਦੀਵਾਲੀ ਮਨਾਉਣਗੇ ਅਤੇ 10 ਅਕਤੂਬਰ ਤੋਂ ਡਿਪਟੀ ਡਾਇਰੈਕਟਰ ਦਫਤਰਾਂ ਸਾਹਮਣੇ ਧਰਨਿਆਂ ਦਾ ਸਿਲਸਿਲਾ ਸ਼ੁਰੂ ਕਰਨਗੇ, ਦਿਵਾਲੀ ਤੋਂ ਬਾਅਦ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਸਮੂਹ ਵੈਟਰਨਰੀ ਇੰਸਪੈਕਟਰਾਂ ਸਮੇਤ ਮਾਨਯੋਗ ਮੰਤਰੀ ਸਾਹਿਬ ਦੇ ਹਲਕੇ ਲੰਬੀ ਦਾ ਰੁੱਖ ਕਰਨਗੇ ਅਤੇ ਉਹ ਉਦੋਂ ਤੱਕ ਚੁੱਪ ਕਰਕੇ ਨਹੀਂ ਬੈਠਣਗੇ ਜਦੋਂ ਤੱਕ ਵੈਟਨਰੀ ਇੰਸਪੈਕਟਰ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ।

ਇਸ ਸਮੇਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਜੀਤ ਸੋਹੀ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾ,ਰਜੀਵ ਮਲਹੋਤਰਾ,ਗੁਰਮੀਤ ਸਿੰਘ ਮਹਿਤਾ ਮੁਕਤਸਰ,ਹਰਦੀਪ ਸਿੰਘ ਗਿਆਨਾ, ਦਲਜੀਤ ਸਿੰਘ ਚਾਹਲ ਤਰਨ ਤਾਰਨ,ਧਰਮਵੀਰ ਸਰਾਂ ਫਿਰੋਜਪੁਰ,ਪ੍ਰਵੀਨ ਕੁਮਾਰ ਗੁਰਦਾਸਪੁਰ, ਹਰਦੀਪ ਸਿੰਘ ਮੋਗਾ, ਰਜਿੰਦਰ ਕੰਬੋਜ, ਰਕੇਸ਼ ਸੈਣੀ,ਵਿਜੇ ਕੰਬੋਜ, ਜ਼ਿਲ੍ਾ ਪ੍ਰਧਾਨ ਪਟਿਆਲਾ ਸੰਦੀਪ ਚੌਧਰੀ, ਮੁਖਤਿਆਰ ਸਿੰਘ ਲੁਧਿਆਣਾ, ਅਸ਼ੋਕ ਕੁਮਾਰ ਜਲੰਧਰ,ਬਲਜਿੰਦਰ ਸਿੰਘ ਤਰਨ ਤਰਨ, ਪ੍ਰੇਮ ਕੰਬੋਜ, ਫਿਰੋਜ਼ਪੁ ਸ਼ਾਮਨਾਥ ਫਤਿਹਗੜ੍ਹ ਸਾਹਿਬ, ਸੁਖਵਿੰਦਰ ਸਿੰਘ ਸੰਧੂ ਮਾਨਸਾ, ਹਰਦੀਪ ਸਿੰਘ ਸੰਧੂ ਬਠਿੰਡਾ, ਬਲਜਿੰਦਰ ਸਿੰਘ ਤਰਨ ਤਾਰਨ, ਜਸਵਿੰਦਰ ਸਿੰਘ ਬੜੀ ਸੰਗਰੂਰ,ਸੁਪ੍ਰੀਤ ਸਿੰਘ, ਹਰਨਾਇਬ ਸਿੰਘ ਚਾਹਲ ਬਰਨਾਲਾ,ਪੁਸ਼ਪਦੀਪ ਸਿੰਘ ਫਤਿਹਗੜ੍ਹ, ਕਰਮਜੀਤ ਸਿੰਘ, ਕੁਲਦੀਪ ਸਿੰਘ ਅਜੇ ਕੁਮਾਰ, ਰਾਜਵਿੰਦਰ ਸਿੰਘ ਧਾਮੀ, ਸਮੇਤ ਹੋਰ ਅਹੁਦੇਦਾਰ ਸ਼ਾਮਿਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।