ਨਗਰ ਨਿਗਮ ਵਿੱਚ 538 ਅਸਾਮੀਆਂ ਲਈ ਠੇਕੇ ਉਤੇ ਭਰਤੀ ਕਰਨ ਵਾਸਤੇ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਯੋਗ ਉਮੀਦਵਾਰ 4 ਨਵੰਬਰ 2025 ਤੱਕ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।
ਬਠਿੰਡਾ, 24 ਸਤੰਬਰ, ਦੇਸ਼ ਕਲਿੱਕ ਬਿਓਰੋ :
ਨਗਰ ਨਿਗਮ ਬਠਿੰਡਾ ਵਿੱਚ 538 ਅਸਾਮੀਆਂ ਲਈ ਠੇਕੇ ਉਤੇ ਭਰਤੀ ਕਰਨ ਵਾਸਤੇ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਯੋਗ ਉਮੀਦਵਾਰ 4 ਨਵੰਬਰ 2025 ਤੱਕ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਨਗਰ ਨਿਗਮ ਵੱਲੋਂ 538 ਸਫਾਈ ਸੇਵਕ ਕਿਰਤ ਵਿਭਾਗ, ਪੰਜਾਬ ਵੱਲੋਂ ਨਿਰਧਾਰਤ ਘੱਟੋ ਘੱਟ ਉਜਰਤਾਂ/ਡੀਸੀ ਰੇਟ ਉਤੇ ਭਰਤੀ ਕੀਤੇ ਜਾਣਗੇ।

