ਲੁਠੇੜੀ ਸਕੂਲ ਵਿਖੇ ਅਥਲੈਟਿਕ ਮੀਟ ਸ਼ੁਰੂ 

ਖੇਡਾਂ

ਪਹਿਲੇ ਦਿਨ ਕਰਵਾਏ ਗਏ ਲੜਕੀਆਂ ਦੇ ਮੁਕਾਬਲੇ 

ਸ੍ਰੀ ਚਮਕੌਰ ਸਾਹਿਬ / ਮੋਰਿੰਡਾ  30 ਸਤੰਬਰ ਭਟੋਆ 

ਨਜ਼ਦੀਕੀ ਪਿੰਡ ਲੁਠੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੋਨ ਮਰਿੰਡਾ ਦੀ ਅਥਲੈਟਿਕ ਮੀਟ ਦੀ ਸ਼ੁਰੂਆਤ ਅੱਜ ਹੋਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋ ਨਾਲ ਸਕੱਤਰ ਸੁਰਮਖ ਸਿੰਘ ਮੀਡੀਆ ਇੰਚਾਰਜ ਧਰਮਿੰਦਰ ਸਿੰਘ ਭੰਗੂ ਅਤੇ ਕਾਰਜਕਾਰੀ ਜਨਰਲ ਸਕੱਤਰ ਰਵਿੰਦਰ ਸਿੰਘ ਧਨੌਰੀ ਨੇ ਦੱਸਿਆ ਕਿ ਪੰਜਾਬ ਸਕੂਲ ਖੇਡਾਂ ਅਧੀਨ ਜੋਨਲ ਅਥਲੈਟਿਕ ਮੀਟ ਦੀ ਸ਼ੁਰੂਆਤ ਅੱਜ ਸੀਨੀਅਰ ਲੈਕਚਰਾਰ ਕੁਲਵੰਤ ਕੌਰ, ਰਿਤੂ ਸ਼ਰਮਾ ਅਤੇ ਕੁਲਦੀਪ ਕੌਰ ਨੇ ਸਾਂਝੇ ਤੌਰ ਤੇ ਕਰਵਾਈ। ਇਸ ਅਥਲੈਟਿਕਸ ਮੀਟ ਦੇ ਪਹਿਲੇ ਦਿਨ ਲੜਕੀਆਂ ਦੇ ਅੰਡਰ 14 ਸਾਲ ਅੰਡਰ 17 ਸਾਲ ਅੰਡਰ 19 ਸਾਲ ਅਤੇ ਲੜਕਿਆਂ ਦੇ ਅੰਡਰ 14 ਸਾਲ ਦੇ ਮੁਕਾਬਲੇ ਕਰਵਾਏ ਗਏ। ਅੱਜ ਦੇ ਅਥਲੈਟਿਕ ਮੀਟ ਦੌਰਾਨ ਉਕਤ ਉਮਰ ਵਰਗਾਂ ਵਿੱਚ ਵੱਖ-ਵੱਖ ਦੌੜਾਂ ਦੇ ਮੁਕਾਬਲੇ ਫੀਲਡ ਇਵੈਂਟ ਦੇ ਵਿੱਚ ਗੋਲਾ ਸੁੱਟਣ ਡਿਸਕਸ ਥਰੋ ਨੇਜਾ ਸੱਟਣ ਅਤੇ ਹਿਮਰਥਰੋ ਉੱਚੀ ਛਾਲ ਲੰਮੀ ਛਾਲ ਅਤੇ ਟਰਿਪਲ ਜੰਪ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ । ਖੇਡਾਂ ਦੌਰਾਨ ਗੁਰਇੰਦਰ ਸਿੰਘ ਮਾਨ, ਗੁਰਪਾਲ ਸਿੰਘ ਗਾਰਡਨ ਵੈਲੀ ,ਅਮਨਦੀਪ ਸਿੰਘ ਢੰਗਰਾਲੀ ,ਸਰਬਜੀਤ ਕੌਰ ਬੂਰ ਮਾਜਰਾ ,ਹਰਦੀਪ ਕੌਰ ਭਾਈ ਨੰਦ ਲਾਲ ਸਕੂਲ ,ਰਵਿੰਦਰ ਕੌਰ ਮਾਤਾ ਪਰਸੀਨੀ ਦੇਵੀ ਸਕੂਲ, ਪਰਮਜੀਤ ਸਿੰਘ ਰੰਗੀਆਂ, ਰਵਿੰਦਰ ਸਿੰਘ ਧਨੌਰੀ, ਅੰਜੂ ਬਾਲਾ ਕਲਾਰਾ, ਰਾਜਵੀਰ ਸਿੰਘ ਸਲੇਮਪੁਰ , ਰਣਜੀਤ ਕੌਰ ਦੁੱਮਣਾ, ਜਗਪਾਲ ਸਿੰਘ ਢੰਗਰਾਲੀ , ਜਸ਼ਨਪ੍ਰੀਤ ਸਿੰਘ , ਨਰਿੰਦਰ ਕੌਰ ,ਰਮਨਪ੍ਰੀਤ ਕੌਰ , ਪਰਮਜੀਤ ਸਿੰਘ ਰਤਨਗੜ੍ਹ, ਗੁਰਤੇਜ ਸਿੰਘ ਮੜੌਲੀ, ਮਨਪ੍ਰੀਤ ਸਿੰਘ , ਬਲਜਿੰਦਰ ਕੌਰ , ਬਿਕਰਮ ਸਿੰਘ , ਅੰਬਰਦੀਪ ਕੌਰ, ਰੁਪਿੰਦਰ ਪਾਲ ਸਿੰਘ, ਜਗਦੀਪ ਸਿੰਘ ਸਿੱਧੂ, ਅਮਨਦੀਪ ਕੌਰ ਹੀਰਾ ਪਬਲਿਕ ਸਕੂਲ , ਰਮਨਦੀਪ ਕੌਰ ਗ੍ਰੀਨਵੇਜ ਸਕੂਲ, ਸਿਮਰਨਜੀਤ ਕੌਰ , ਗੁਰਮਿੰਦਰ ਸਿੰਘ ਹੁੰਦਲ, ਹਰਿੰਦਰ ਕੁਮਾਰ ਕਾਈਨੌਰ, ਲਖਵਿੰਦਰ ਸਿੰਘ ਪੱਟੀ ਆਦਿ ਨੇ ਖੇਡਾਂ ਦੇ ਪਹਿਲੇ ਦਿਨ ਭਰਪੂਰ ਸਹਿਯੋਗ ਦਿੱਤਾ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।