ਫਰੈਂਡਨਬਰਗ ਕੰਪਨੀ ਵਲੋਂ ਸਰਕਾਰੀ ਹਾਈ ਸਕੂਲ ਦੁੱਮਣਾ ਨੂੰ ਵਾਟਰ ਫਿਲਟਰ ਭੇਂਟ

ਸਿੱਖਿਆ \ ਤਕਨਾਲੋਜੀ

ਮੋਰਿੰਡਾ, 30 ਸਤੰਬਰ, ਭਟੋਆ 

ਸਰਕਾਰੀ ਹਾਈ ਸਕੂਲ ਦੁੱਮਣਾ ਵਿਖੇ ਫਰੈਂਡਨਬਰਗ ਕੰਪਨੀ ਵਲੋਂ ਵਿਦਿਆਰਥੀਆਂ ਦੇ ਪੀਣ ਲਈ ਵਾਟਰ ਫਿਲਟਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਫਰੈਂਡਨਬਰਗ ਕੰਪਨੀ ਦੇ ਪਲਾਂਟ ਮੁਖੀ ਫਰੈਡਰਿਕ ਹਾਉਬ ਅਤੇ ਲੋਕਲ ਹੈੱਡ ਮੁਕੇਸ਼ ਅਹਲਾਵਤ ਦਾ ਸਕੂਲ ਸਟਾਫ ਮੈਂਬਰਾਂ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਸਕੂਲ ਮੈਨੇਜਮੈਂਟ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਾਪ ਸਿੰਘ, ਸਤਕਰਤਾਰ ਸਿੰਘ, ਅਮਨਦੀਪ ਕੌਰ, ਕਰਮਪ੍ਰੀਤ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਜਸਪ੍ਰੀਤ ਕੌਰ, ਮਨਦੀਪ ਕੌਰ, ਆਰਤੀ ਅਗਰਵਾਲ, ਰਾਜਵੰਤ ਕੌਰ, ਕਿਰਨਜੀਤ ਕੌਰ, ਪੰਚਾਇਤ ਮੈਂਬਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।