ਲੁਧਿਆਣਾ, 1 ਅਕਤੂਬਰ, ਦੇਸ਼ ਕਲਿਕ ਬਿਊਰੋ :
ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਦਾ ਸ਼ਗਨ ਸਮਾਰੋਹ ਮੰਗਲਵਾਰ ਰਾਤ ਨੂੰ ਲੁਧਿਆਣਾ ਵਿੱਚ ਹੋਇਆ। ਇਹ ਸਮਾਰੋਹ ਸਟਰਲਿੰਗ ਰਿਜ਼ੋਰਟ ਵਿੱਚ ਹੋਇਆ। ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਸਾਬਕਾ ਮੰਤਰੀ ਅਨਿਲ ਜੋਸ਼ੀ, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬੀ ਗਾਇਕ ਜੱਸੀ ਗਿੱਲ ਅਤੇ ਗਗਨ ਕੋਕਰੀ ਨੇ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਪੰਜਾਬੀ ਗਾਇਕ ਰਣਜੀਤ ਬਾਵਾ ਨੇ ਸ਼ਗਨ ਸਮਾਰੋਹ ਵਿੱਚ ਪੇਸ਼ਕਾਰੀ ਦਿੱਤੀ। ਯੁਵਰਾਜ ਅਤੇ ਅਭਿਸ਼ੇਕ ਨੇ ਬਾਵਾ ਦੇ ਗੀਤ “ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਰਨਾ” ‘ਤੇ ਖੂਬ ਧਮਾਲ ਪਾਈ।
ਕੋਮਲ 3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਲੁਧਿਆਣਾ ਦੇ ਨੌਜਵਾਨ ਕਾਰੋਬਾਰੀ ਲਵਿਸ਼ ਓਬਰਾਏ ਨਾਲ ਵਿਆਹ ਕਰੇਗੀ। ਲਵਿਸ਼ ਨਾ ਸਿਰਫ਼ ਇੱਕ ਕਾਰੋਬਾਰੀ ਹੈ ਸਗੋਂ ਸੋਸ਼ਲ ਮੀਡੀਆ ‘ਤੇ ਲਗਭਗ 18,000 ਫਾਲੋਅਰਜ਼ ਵਾਲਾ ਇੱਕ ਕੰਟੈਂਟ ਸਿਰਜਣਹਾਰ ਵੀ ਹੈ।
