ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਵੱਲੋਂ ਨਵੀਂ ਮਾਡਰਨ ਫਲ ਅਤੇ ਸਬਜ਼ੀ ਮੰਡੀ ਪੁੱਡਾ ਨੂੰ ਟਰਾਂਸਫਰ ਕਰਨ ਦਾ ਕੀਤਾ ਸਖ਼ਤ ਵਿਰੋਧ

ਪੰਜਾਬ

ਮੋਹਾਲੀ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਵੱਲੋਂ ਅੱਜ ਪੰਜਾਬ ਮੰਡੀ ਭਵਨ, ਸੈਕਟਰ-65-ਏ, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਇਜਲਾਸ ਬੁਲਾਇਆ ਗਿਆ। ਇਸ ਮੌਕੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਸਿੰਘ ਅਤੇ ਜਨਰਲ ਸਕੱਤਰ ਸ੍ਰੀ ਮੁਕੇਸ਼ ਕੁਮਾਰ ਵੱਲੋਂ ਸਮੂਹ ਕਰਮਚਾਰੀਆਂ ਨੂੰ ਜੀ ਆਇਆ ਕਿਹਾ ਗਿਆ।
ਇਸ ਇਜਲਾਸ ਵਿੱਚ ਮੁੱਖ ਮੁੱਦਾ ਨਵੀਂ ਮਾਡਰਨ ਫਲ ਅਤੇ ਸਬਜੀ ਮੰਡੀ ਫੇਜ਼-11, ਮੋਹਾਲੀ ਨੂੰ ਪੁੱਡਾ ਨੂੰ ਟਰਾਂਸਫਰ ਨਾ ਕਰਨ ਦਾ ਰਿਹਾ। ਸਮੂਹ ਮੁਲਾਜਮਾਂ ਵੱਲੋਂ ਨਵੀਂ ਫਲ ਅਤੇ ਸਬਜੀ ਮੰਡੀ ਫੇਜ਼-11, ਮੋਹਾਲੀ ਨੂੰ ਪੁੱਡਾ ਨੂੰ ਟਰਾਂਸਫਰ ਕਰਨ ਦਾ ਸਖ਼ਤ ਵਿਰੋਧ ਕੀਤਾ ਗਿਆ, ਕਿਉਂਕਿ ਇਹ ਜ਼ਮੀਨ ਪੰਜਾਬ ਮੰਡੀ ਬੋਰਡ ਦੇ ਪੈਸਿਆਂ ਨਾਲ ਐਕਵਾਇਰ ਕੀਤੀ ਗਈ ਸੀ ਅਤੇ ਮੌਜੂਦਾ ਸਮੇਂ ਵਿੱਚ ਇਸਦਾ ਮਾਲਕ ਵੀ ਪੰਜਾਬ ਮੰਡੀ ਬੋਰਡ ਹੈ।
ਇਸ ਮੌਕੇ ਸਮੂਹ ਮੁਲਾਜ਼ਮਾਂ ਦੀ ਸਹਿਮਤੀ ਬਣੀ ਕਿ ਕਿਸੇ ਵੀ ਕਰਮਚਾਰੀ/ਅਧਿਕਾਰੀ ਨੂੰ ਰਿਟਾਇਰਮੈਂਟ ਤੋਂ ਬਾਅਦ ਕਿਸੇ ਵੀ ਤਰੀਕੇ ਕੰਟਰੈਕਟ/ਆਊਟਸੋਰਸ ਤੇ ਤੈਨਾਤ ਨਾ ਕੀਤਾ ਜਾਵੇ ਅਤੇ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਮੁਲਾਜਮਾਂ ਵੱਲੋਂ ਇਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਸਮੂਹ ਅਧਿਕਾਰੀਆਂ/ਕਰਮਚਾਰੀਆਂ ਦੀ ਸਹਿਮਤੀ ਤੋਂ ਬਿਨ੍ਹਾਂ ਅਤੇ ਯੂਨੀਅਨ ਦੇ ਵਿਰੋਧ ਦੇ ਬਾਵਜੂਦ ਜੋ ਇੱਕ ਦਿਨ ਦੀ ਤਨਖਾਹ ਕੱਟੀ ਗਈ ਹੈ, ਉਹ ਵੀ ਵਾਪਿਸ ਕਰਵਾਉਣ ਲਈ ਸਹਿਮਤੀ ਬਣੀ। ਰਿਟਾਇਰਮੈਂਟ ਹੋਣ ਤੇ ਕਰਮਚਾਰੀਆਂ ਨੂੰ ਉਹਨਾਂ ਦੇ ਬਣਦੇ ਡਿਊਜ਼ ਅਤੇ ਜਿਹੜਾ ਵੀ ਰਿਟਾਇਰਡ ਕਰਮਚਾਰੀਆਂ ਦਾ ਬਕਾਇਆ ਹੈ, ਉਸਨੂੰ ਤੁਰੰਤ ਰਲੀਜ਼ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਇਜਲਾਸ ਵਿੱਚ ਉਠਾਏ ਗਏ ਮੁੱਦਿਆਂ ਸਬੰਧੀ ਸਮੂਹ ਕਰਮਚਾਰੀਆਂ ਵੱਲੋਂ ਯੂਨੀਅਨ ਨੂੰ ਭਰਪੂਰ ਸਮਰਥਨ ਦਿੱਤਾ ਗਿਆ।
ਇਸ ਇਜਲਾਸ ਵਿੱਚ ਸ੍ਰੀ ਸੁਰਿੰਦਰ ਸਿੰਘ ਪ੍ਰਧਾਨ, ਸ੍ਰੀ ਮੁਕੇਸ਼ ਕੁਮਾਰ ਜਨਰਲ ਸਕੱਤਰ, ਸ੍ਰੀ ਹਰੀਸ਼ ਪ੍ਰਸ਼ਾਦ ਪ੍ਰੈੱਸ ਸਕੱਤਰ, ਸ੍ਰੀ ਭੁਪਿੰਦਰ ਸਿੰਘ ਕੈਸ਼ੀਅਰ, ਸ੍ਰੀ ਗੁਰਜੀਤ ਸਿੰਘ ਸੰਯੁਕਤ ਸਕੱਤਰ, ਸ੍ਰੀਮਤੀ ਕਰਨਜੀਤ ਕੌਰ ਸੰਯੁਕਤ ਸਕੱਤਰ ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਅਤੇ ਭਾਰੀ ਗਿਣਤੀ ਵਿੱਚ ਸਮੂਹ ਕਰਮਚਾਰੀ ਸ਼ਾਮਿਲ ਹੋਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।