ਸੜਕ ਹਾਦਸੇ ‘ਚ 17 ਸਾਲਾ ਨੌਜਵਾਨ ਦੀ ਮੌਤ

ਪੰਜਾਬ

ਮੋਰਿੰਡਾ 26 ਫਰਵਰੀ (ਭਟੋਆ)

ਮੋਰਿੰਡਾ ਚੰਡੀਗੜ੍ਹ ਸੜਕ ਤੇ ਸਥਿਤ ਪੁਲਿਸ ਸਟੇਸ਼ਨ ਦੇ ਸਾਹਮਣੇ ਹੋਏ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਦੋ ਵਾਹਨਾਂ ਵਿਚਕਾਰ ਆਏ ਇਕ ਐਕਟਿਵਾ ਚਾਲਕ ਇਕ 17 ਸਾਲਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਮੋਰਿੰਡਾ ਸ਼ਹਿਰੀ ਪੁਲਿਸ ਵੱਲੋ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜੇ ਵਿੱਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਭੇਜ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਘਟਨਾ ਸਥਾਨ ਤੋਂ ਹਾਸਿਲ ਕੀਤੀ ਜਾਣਕਾਰੀਆਂ ਅਨੁਸਾਰ ਮੋਰਿੰਡਾ ਚੰਡੀਗੜ੍ਹ ਸੜਕ ਤੇ ਸਥਿਤ ਗਲੋਬਲ ਇਨਕਲੇਵ ਦੇ ਨਿਵਾਸੀ ਹਰਜੀਤ ਸਿੰਘ ਦਾ 17 ਸਾਲਾ ਇਕਲੌਤਾ ਲੜਕਾ ਰਾਜਕਰਨ ਸਿੰਘ ਮੋਰਿੰਡਾ ਤੋਂ ਆਪਣੇ ਐਕਟਵਾ ਸਕੂਟਰ ਨੰਬਰ ਪੀਬੀ 65 ਐਸ 8755 ਰਾਂਹੀ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਜਿਉਂ ਹੀ ਉਸ ਨੇ ਮਰਿੰਡਾ ਚੰਡੀਗੜ੍ਹ ਸੜਕ ਤੇ ਰੇਲਵੇ ਫਾਟਕਾਂ ਨੇੜੇ ਬਣੇ ਅੰਡਰ ਬ੍ਰਿਜ ਨੂੰ ਪਾਰ ਕੀਤਾ ਤਾਂ ਜਦੋ ਉਹ ਪੁਲਿਸ ਸਟੇਸ਼ਨ ਦੇ ਸਾਹਮਣੇ ਮੋਰਿੰਡਾ ਦੀ ਤਰਫੋਂ ਜਾ ਰਹੇ ਇੱਕ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਨ ਲੱਗਾ ਤਾਂ ਉਸ ਦੇ ਐਕਟਿਵਾ ਸਕੂਟਰ ਨੂੰ ਟਰਾਲੀ ਦੀ ਫੇਟ ਵੱਜ ਜਾਣ ਕਾਰਨ ਉਹ ਸੜਕ ਤੇ ਡਿੱਗ ਪਿਆ ਅਤੇ ਲਹੂ ਲੁਹਾਨ ਹੋ ਗਿਆ, ਜਿਸ ਕਾਰਨ ਰਾਜਕਰਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਹਾਦਸੇ ਦਾ ਕਾਰਨ ਬਣੇ ਟਰੈਕਟਰ ਟਰਾਲੀ ਨੂੰ ਕਾਬੂ ਕਰ ਲਿਆ ਹੈ ਜਦਕਿ ਟਰੈਕਟਰ ਚਾਲਕ ਮੌਕੇ ਤੋ ਫਰਾਰ ਹੋਣ ਵਿੱਚ ਸਫਲ ਹੋ ਗਿਆ।

ਮੋਰਿੰਡਾ ਸ਼ਹਿਰੀ ਪੁਲਿਸ ਸਟੇਸ਼ਨ ਦੇ ਹੌਲਦਾਰ ਲਖਵਿੰਦਰ ਸਿੰਘ ਅਤੇ ਮੁਨਸ਼ੀ ਰਵਿੰਦਰ ਸਿੰਘ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਐਂਬੂਲੈਂਸ ਰਾਂਹੀ ਮ੍ਰਿਤਕ ਰਾਜਕਰਨ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰੂਪਨਗਰ ਭੇਜ ਦਿੱਤਾ , ਉੱਥੇ ਹੀ ਟ੍ਰੈਫਿਕ ਕੰਟਰੋਲ ਵੀ ਕੀਤਾ ਗਿਆ। ਇਸ ਸਬੰਧੀ ਐਸਐਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਵੱਲੋਂ ਟਰੈਕਟਰ ਟਰਾਲੀ ਚਾਲਕ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਰਿਹਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।