ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੱਡੀ ਗਿਰਾਵਟ, ਸੋਨਾ ₹4,065 ਤੇ ਚਾਂਦੀ ₹9,158 ਸਸਤੀ
ਨਵੀਂ ਦਿੱਲੀ, 28 ਸਤੰਬਰ 2026- ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਗਲੋਬਲ ਬਾਜ਼ਾਰ ਵਿੱਚ ਸੋਨਾ 2 ਫੀਸਦੀ ਤੋਂ ਵੱਧ ਡਿੱਗ ਕੇ ਲਗਭਗ 90 ਡਾਲਰ ਸਸਤਾ ਹੋਇਆ, ਜਦਕਿ ਚਾਂਦੀ ਦੀ ਕੀਮਤ ਵਿੱਚ 3.50 ਫੀਸਦੀ ਤੋਂ ਵੱਧ ਦੀ ਕਮੀ ਆਈ। ਕਾਮੈਕਸ ’ਤੇ ਸੋਨਾ ਲਗਭਗ 4,234 ਡਾਲਰ ਅਤੇ ਚਾਂਦੀ 62 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਕਾਰੋਬਾਰ ਕਰ ਰਹੀ ਸੀ।
ਇਸ ਦਾ ਅਸਰ ਭਾਰਤੀ ਬਾਜ਼ਾਰ ’ਤੇ ਵੀ ਪਿਆ। MCX ਖੁੱਲ੍ਹਦੇ ਹੀ ਸੋਨੇ ਦੀ ਕੀਮਤ ਵਿੱਚ ਕਰੀਬ ₹2,800 ਅਤੇ ਚਾਂਦੀ ਵਿੱਚ ₹6,000 ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ।
IBJA ਦੇ ਤਾਜ਼ਾ ਅੰਕੜਿਆਂ ਮੁਤਾਬਕ 24 ਕੈਰੇਟ ਸੋਨਾ ₹4,065 ਡਿੱਗ ਕੇ ₹1,48,048 ਪ੍ਰਤੀ 10 ਗ੍ਰਾਮ ਰਹਿ ਗਿਆ ਹੈ। ਪਿਛਲੇ ਕਾਰੋਬਾਰੀ ਦਿਨ ਇਹ ₹1,52,113 ਸੀ। ਇਸੇ ਤਰ੍ਹਾਂ ਚਾਂਦੀ ₹9,158 ਸਸਤੀ ਹੋ ਕੇ ₹2,23,192 ਪ੍ਰਤੀ ਕਿਲੋਗ੍ਰਾਮ ’ਤੇ ਆ ਗਈ। ਇੱਕ ਮਹੀਨੇ ਵਿੱਚ 24 ਕੈਰੇਟ ਸੋਨੇ ਦੀ ਕੀਮਤ ਵਿੱਚ ₹11,530 ਦੀ ਕਮੀ ਆ ਚੁੱਕੀ ਹੈ।







