ਗੁ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬਹੁਮੰਜ਼ਿਲੀ ਕਾਰ ਪਾਰਕਿੰਗ ਦੀ ਗਰਾਉਂਡ ਫਲੋਰ ਦੇ ਲੈਂਟਰ ਦੀ ਸੇਵਾ 29 ਜਨਵਰੀ ਨੂੰ

Published on: January 28, 2025 6:39 pm

ਟ੍ਰਾਈਸਿਟੀ

ਗੁ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬਹੁਮੰਜਿਲੀ ਕਾਰ ਪਾਰਕਿੰਗ ਦੀ ਗਰਾਉਂਡ ਫਲੋਰ ਦੇ ਲੈਂਟਰ ਦੀ ਸੇਵਾ 29 ਜਨਵਰੀ ਨੂੰ
ਮੋਹਾਲੀ : 28 ਜਨਵਰੀ, ਦੇਸ਼ ਕਲਿੱਕ ਬਿਓਰੋ

ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਪਾਰਕਿੰਗ ਦੀ ਗਰਾਉਂਡ ਫਲੋਰ ਦੇ ਲੈਂਟਰ ਦੀ ਸੇਵਾ 29 ਜਨਵਰੀ ਨੂੰ ਕਰਵਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ ਹਰਜਿੰਦਰ ਸਿੰਘ ਜੀ ਅਤੇ ਸ ਸਤਵਿੰਦਰ ਸਿੰਘ ਸੋਢੀ ਜੀ ਨੇ ਦਸਿਆ ਕਿ ਸੰਗਤਾਂ ਦੀ ਸਹੂਲਤ ਲਈ ਬਣ ਰਹੀ ਬਹੁਮੰਜਿਲੀ ਕਾਰ ਪਾਰਕਿੰਗ ਦੀ ਗਰਾਉਂਡ ਫਲੋਰ ਦੀ ਲੈਂਟਰ ਦੀ ਸੇਵਾ ਸਵੇਰੇ 10 ਵਜੇ ਅਰੰਭ ਹੋਵੇਗੀ। ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਕਾਰ ਸੇਵਾ ਦੇ ਇਸ ਮਹਾਨ ਕੁੰਭ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ । 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।