ਨਵੀਂ ਦਿੱਲੀ, 2 ਫਰਵਰੀ, ਦੇਸ਼ ਕਲਿੱਕ ਬਿਓਰੋ :
ਇਕ ਅਧਿਆਪਕ ਦੀ ਸੇਵਾ ਮੁਕਤੀ ਮੌਕੇ ਸਕੂਲ ਦੇ ਵਿਦਿਆਰਥੀ ਤੇ ਉਸਦੇ ਸਾਥੀ ਅਧਿਆਪਕ ਉਚੀ ਉਚੀ ਰੋਣ ਦੀ ਭਾਵੁਕ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਝਾਰਖੰਡ ਦੇ ਗੜਵਾ ਜ਼ਿਲ੍ਹੇ ਦੇ ਇਕ ਸਕੂਲ ਵਿੱਚ ਅਧਿਆਪਕ ਦੀ ਸੇਵਾ ਮੁਕਤੀ ਸਭ ਨੂੰ ਪ੍ਰਭਾਵਿਤ ਕਰਦੀ ਹੈ। ਇਸ ਵੀਡੀਓ ਵਿੱਚ ਗੁਰੂ ਚੇਲੇ ਵਿੱਚ ਆਪਸੀ ਰਿਸਤੇ ਦੀ ਗਹਿਰਾਈ ਅਤੇ ਪ੍ਰੇਮ ਨੂੰ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਮੇਰਾਲ ਪ੍ਰਖੰਡ ਦੇ ਮਿਡਲ ਸਕੂਲ ਦੀ ਦੱਸੀ ਜਾ ਰਹੀ ਹੈ। ਅਧਿਆਪਕ ਵਿਪਿਨ ਮਹਤੋ ਸੇਵਾ ਮੁਕਤ ਹੋਏ। ਵਿਦਿਆਰਕੀਆਂ ਅਤੇ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਆਦਰ ਨਾਲ ਵਿਦਾਇਗੀ ਦਿੱਤੀ। ਇਸ ਸਮਾਰਹੋ ਵਿੱਚ ਪਿੰਡ ਅਧਿਆਪਕ ਅਤੇ ਬੱਚੇ ਸ਼ਾਮਲ ਹੋਏ ਜਿਵੇਂ ਹੀ ਵਿਪਿਨ ਨੂੰ ਵਿਦਾਇਗੀ ਦਿੱਤੀ ਗਈ ਤਾਂ ਸਾਰੇ ਵਿਦਿਆਰਥੀ ਉਸ ਕੋਲ ਪਹੁੰਚੇ ਅਤੇ ਉਸ ਨੂੰ ਫੜ੍ਹ ਕੇ ਰੋਣ ਲੱਗੇ। ਅਧਿਆਪਕ ਵੀ ਆਪਣੀਆਂ ਭਾਵਨਾਵਾਂ ਉਤੇ ਕਾਬੂ ਨਹੀਂ ਕਰ ਸਕੇ ਅਤੇ ਵਿਦਿਆਰਥੀਆਂ ਦੇ ਪ੍ਰੇਮ ਨੂੰ ਦੇਖ ਉਹ ਵੀ ਰੋਣ ਲਗ ਪਏ।




