ਸੰਗਰੂਰ ਜ਼ਿਲ੍ਹੇ ਦੇ ਸਾਰੇ SMO ਨੂੰ ਪੱਤਰ ਜਾਰੀ, ਐਮਰਜੈਂਸੀ ਹਾਲਾਤਾਂ ’ਚ ਅਲਰਟ ਰਹਿਣ ਲਈ ਕਿਹਾ

Punjab

ਸੰਗਰੂਰ, 19 ਮਾਰਚ, ਦੇਸ਼ ਕਲਿੱਕ ਬਿਓਰੋ :

ਸਿਵਲ ਸਰਜਨ ਸੰਗਰੂਰ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਸਾਰੇ SMO ਨੂੰ ਇੱਕ ਐਮਰਜੈਂਸੀ ਲੇਟਰ ਕੱਢਿਆ ਗਿਆ ਹੈ। 19 ਦੀ ਰਾਤ ਨੂੰ ਜ਼ਿਲ੍ਹਾ ਸੰਗਰੂਰ ਦੇ ਸੰਗਰੂਰ, ਸੁਨਾਮ, ਧੂਰੀ,ਭਵਾਨੀਗੜ, ਲਹਿਰਾ, ਕੌਹਰੀਆਂ, ਦਿੜ੍ਹਬਾ, ਲੌਂਗੋਵਾਲ, ਸ਼ੇਰਪੁਰ ਅਤੇ ਮੂਨਕ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਅਲਰਟ ਰਹਿਣ ਦੇ ਆਰਡਰ ਦਿੱਤੇ ਗਏ।

ਜ਼ਿਕਰਯੋਗ ਹੈ ਕਿ ਖਨੌਰੀ ਬਾਰਡਰ ਉਤੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਸਮੇਤ ਕਈ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਬਾਅਦ ਖਨੌਰੀ ਬਾਰਡਰ ਉਤੇ ਵੀ ਕਿਸਾਨਾਂ ਵਿੱਚ ਵੱਡੀ ਹਲਚਲ ਹੈ। ਵੱਡੀ ਗਿਣਤੀ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ। ਇਸ ਦੌਰਾਨ ਇਹ ਪੱਤਰ ਜਾਰੀ ਕੀਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।