ਨਵੀਂ ਦਿੱਲੀ, 18 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਦਾ ਸੰਭਵ ਜੈਨ ਨਾਲ ਵਿਆਹ ਹੋ ਗਿਆ। ਇਹ ਵਿਆਹ ਦਿੱਲੀ ਦੇ ਇਕ ਹੋਟਲ ਵਿੱਚ ਹੋਇਆ। ਬੀਤੀ ਵੀਰਵਾਰ ਦੀ ਰਾਤ ਨੂੰ ਸਾਮਗਮ ਹੋਇਆ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਡਾਂਸ ਕਰਦੇ ਨਜ਼ਰ ਆਏ। ਪ੍ਰੋਗਰਾਮ ਦੀਆਂ ਫੋਟੋ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਇਸ ਸਮਾਗਮ ਵਿੱਚ ਕੁਝ ਖਾਸ ਲੋਕਾਂ ਨੂੰ ਹੀ ਬੁਲਾਇਆ ਗਿਆ ਹੈ। ਹਰਸ਼ਿਤਾ ਅਤੇ ਸੰਭਵ ਜੈਨ ਦੀ ਪਾਰਟੀ 20 ਅਪ੍ਰੈਲ ਨੂੰ ਹੋਵੇਗੀ।
ਬੀਤੇ ਕੱਲ੍ਹ ਹੋਏ ਪ੍ਰੋਗਰਾਮ ਵਿੱਚ ਬਹੁਤ ਸੀਮਤ ਲੋਕ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿੋਦੀਆ ਵੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਕੇਜਰੀਵਾਲ ਦੀ ਧੀ ਹਰਸ਼ਿਤਾ ਨੇ ਆਈਆਈਟੀ ਤੋਂ ਪੜ੍ਹਾਈ ਕੀਤੀ ਹੈ। ਸੰਭਵ ਨੇ ਵੀ ਦਿੱਲੀ ਆਈਆਈਟੀ ਤੋਂ ਉਨ੍ਹਾਂ ਨਾਲ ਪੜ੍ਹਾਈ ਕੀਤੀ। ਸੰਭਵ ਜੈਨ ਅਤੇ ਹਰਸ਼ਿਤਾ ਨੇ ਕੁਝ ਮਹੀਨੇ ਪਹਿਲਾਂ ਹੀ ਸਟਾਰਟਅਪ ਵੀ ਸ਼ੁਰੂ ਕੀਤਾ ਸੀ।
Published on: ਅਪ੍ਰੈਲ 18, 2025 7:58 ਬਾਃ ਦੁਃ