ਨਵੀਂ ਦਿੱਲੀ, 22 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
UPSC ਵੱਲੋਂ ਅੱਜ ਸਿਵਿਲ ਸੇਵਾ ਪ੍ਰੀਖਿਆ 2024 ਦੇ ਫਾਈਨਲ ਨਤੀਜਾ ਜਾਰੀ ਕੀਤਾ ਗਿਆ ਹੈ। ਯੂਪੀਐਸਸੀ ਵੱਲੋਂ ਨਤੀਜਾ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ਉਤੇ ਤੈਅ ਕੀਤਾ ਗਿਆ ਹੈ। ਐਲਾਨੇ ਗਏ ਨਤੀਜੇ ਵਿੱਚ ਸ਼ਕਤੀ ਦੂਬੇ ਪਹਿਲੇ ਸਥਾਨ ਉਤੇ ਰਹੇ। ਐਲਾਨੇ ਗਏ ਨਤੀਜੇ ਵਿੱਚ ਟੋਪਰ ‘’ਚ 10 ਵਿਚੋਂ 3 ਲੜਕੀਆਂ ਸ਼ਾਮਲ ਹਨ। ਇਨ੍ਹਾਂ ਵਿਚੋਂ ਆਈਏਐਸ, ਭਾਰਤੀ ਵਿਦੇਸ਼ ਸੇਵਾ (ਆਈਐਫਐਸ), ਭਾਰਤੀ ਪੁਲਿਸ ਸੇਵਾ (ਆਈਪੀਐਸ) ਅਤੇ ਵੱਖ ਵੱਖ ਗਰੁੱਪ ਏ ਅਤੇ ਗਰੁੱਪ ਬੀ ਕੇਂਦਰੀ ਸੇਵਾਵਾਂ ਵਿੱਚ ਨਿਯੁਕਤੀਆਂ ਲਈ ਕੁਲ 1009 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਦੂਜੇ ਸਥਾਨ ਉਤੇ ਹਰਿਸ਼ਤਾ ਗੋਇਲ ਰਹੇ। ਪਹਿਲੇ ਸਥਾਨ ਉਤੇ ਰਹਿਣ ਵਾਲੇ ਸ਼ਕਤੀ ਦੂਬੇ ਯੂਪੀ ਦੇ ਪ੍ਰਯਾਗਰਾਜ ਵਿਚੋਂ ਪੜ੍ਹਾਈ ਕੀਤੀ।
Published on: ਅਪ੍ਰੈਲ 22, 2025 3:23 ਬਾਃ ਦੁਃ